ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਦੀ ਦਰਿੰਦਗੀ – ਵਿਰੋਧੀ ਦੇ ਬੱਚੇ ਦਾ ਸਿਰ ਕੀਤਾ ਕਲਮ

ਕਾਬੁਲ- ਤਾਲਿਬਾਨ ਸਾਬਕਾ ਅਫਗਾਨ ਸਰਕਾਰ ਦੇ ਲੋਕਾਂ, ਅਮਰੀਕਾ ਦੇ ਸਹਾਇਕਾਂ ਅਤੇ ਰਾਸ਼ਟਰੀ ਵਿਰੋਧੀ ਸ਼ਕਤੀਆਂ ਦੇ ਮੈਂਬਰਾਂ ਨੂੰ ਲੱਭ-ਲੱਭ ਕੇ ਮੌਤ ਦੇ ਘਾਟ ਉਤਾਰ ਰਿਹਾ ਹੈ। ਉਹਨਾਂ ਦੇ ਪਰਿਵਾਰ ਅਤੇ ਬੱਚਿਆਂ ਤੱਕ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।  ਇਸ ਦੌਰਾਨ ਤਾਲਿਬਾਨ ਨੇ ਅਫਗਾਨਿਸਤਾਨ ਦੇ ਤੱਖਰ ਸੂਬੇ ਵਿਚ ਇਕ ਬੱਚੇ ਨੂੰ ਇਸ ਸ਼ੱਕ ਵਿਚ ਮਾਰ ਦਿੱਤਾ ਕਿ ਉਸ ਦਾ ਪਿਤਾ ਅਫਗਾਨ ਪ੍ਰਤੀਰੋਧੀ ਤਾਕਤਾਂ ਦਾ ਹਿੱਸਾ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦਾ ਸਿਰ ਕੱਟ ਦਿੱਤਾ ਗਿਆ। ਪੰਜਸ਼ੀਰ ਅਤੇ ਦੇਸ਼ ਦੀ ਸਥਿਤੀ ਨੂੰ ਕਵਰ ਕਰਨ ਵਾਲੇ ਇਕ ਸੁਤੰਤਰ ਮੀਡੀਆ ਆਊਟਲੇਟ ‘ਪੰਜਸ਼ੀਰ ਆਬਜ਼ਰਵਰ’ ਨੇ ਇਸ ਦੀ ਜਾਣਕਾਰੀ ਦਿੱਤੀ। ਟਵੀਟ ਵਿਚ ਲਿਖਿਆ ਗਿਆ, ‘‘ਤੱਖਰ ਸੂਬੇ ਵਿਚ ਤਾਲਿਬਾਨ ਲੜਾਕਿਆਂ ਨੇ ਇਕ ਬੱਚੇ ਨੂੰ ਉਸ ਦੇ ਪਿਤਾ ਦੇ ਪ੍ਰਤੀਰੋਧ ਵਿਚ ਹੋਣ ਦੇ ਸ਼ੱਕ ਵਿਚ ਮਾਰ ਦਿੱਤਾ।’’  ਬੱਚੇ ਦਾ ਬੇਰਹਿਮੀ ਨਾਲ ਕਤਲ ਅਫਗਾਨੀਆਂ ’ਤੇ ਤਾਲਿਬਾਨ ਦੀ ਕਾਰਵਾਈ ਦੀ ਤਾਜ਼ਾ ਘਟਨਾ ਹੈ। 15 ਅਗਸਤ ਨੂੰ ਯੁੱਧ ਪੀੜਤ ਦੇਸ਼ ’ਤੇ ਅਧਿਕਾਰ ਕਰਨ ਵਾਲੇ ਤਾਲਿਬਾਨ ਨੇ ਆਮ ਮੁਆਫੀ ਦਾ ਐਲਾਨ ਕੀਤਾ ਸੀ। ਤਾਲਿਬਾਨ ਨੇ ਕਿਹਾ ਸੀ ਕਿ ਕਾਬੁਲ ’ਤੇ ਕਬਜ਼ੇ ਦੇ ਬਾਅਦ ਜੰਗ ਖ਼ਤਮ ਹੋ ਗਈ ਹੈ। ਹੁਣ ਕਿਸੇ ਤੋਂ ਕੋਈ ਬਦਲਾ ਨਹੀਂ ਲਿਆ ਜਾਵੇਗਾ ਪਰ ਤਾਲਿਬਾਨ ਦੀ ਬੇਰਹਿਮੀ ਜਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਤਾਲਿਬਾਨ ਅਜਿਹੀ ਸਜ਼ਾ ਦੇਣਾ ਅੱਗੇ ਵੀ ਜਾਰੀ ਰੱਖੇਗਾ।

Comment here