ਸਿਆਸਤਖਬਰਾਂਦੁਨੀਆ

ਤਾਲਿਬਾਨ ਕਰਾਏਗਾ ਪਾਕਿ ਸਰਕਾਰ ਤੇ ਟੀ. ਟੀ. ਪੀ. ਵਿਚਾਲੇ ਸਮਝੌਤਾ

ਇਸਲਾਮਾਬਾਦ-ਪਾਕਿਸਤਾਨ ਟੀ. ਟੀ. ਪੀ. ’ਚ ਸ਼ਾਮਲ ਕੁਝ ਧੜਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਗੱਲਬਾਤ ਦੇ ਇੱਛੁਕ ਹਨ। ਤਾਲਿਬਾਨੀ ਲੀਡਰਸ਼ਿਪ ਨੇ ਪਾਕਿਸਤਾਨ ਨੂੰ ਆਫਰ ਦਿੱਤਾ ਹੈ ਕਿ ਉਹ ਟੀ. ਟੀ. ਪੀ. ਅਤੇ ਹੋਰ ਸਮੂਹਾਂ ਨਾਲ ਗੱਲਬਾਤ ਸ਼ੁਰੂ ਕਰਵਾਏਗਾ। ਇਸੇ ਦੌਰਾਨ ਤਾਲਿਬਾਨ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਜੇਕਰ ਕੋਈ ਸਮੂਹ ਗੱਲਬਾਤ ਅਤੇ ਸਮਝੌਤੇ ਤੋਂ ਪ੍ਰਹੇਜ਼ ਕਰਦਾ ਹੈ ਤਾਂ ਉਸ ਦੇ ਵਿਰੁੱਧ ਫੌਜੀ ਕਾਰਵਾਈ ਕੀਤੀ ਜਾਵੇਗੀ। ਪਾਕਿਸਤਾਨ ਸਰਕਾਰ ਅਤੇ ਟੀ. ਟੀ. ਪੀ. ਵਿਚਾਲੇ ਹੁਣ ਤੱਕ ਤਿੰਨ ਵਾਰ ਗੱਲਬਾਤ ਹੋ ਚੁੱਕੀ ਹੈ। ਇੱਕ ਮੀਟਿੰਗ ਕਾਬੁਲ ’ਚ ਹੋਈ ਅਤੇ ਦੋ ਮੀਟਿੰਗਾਂ ਖੋਸਤ ’ਚ ਹੋਈਆਂ ਹਨ। ਪਾਕਿਸਤਾਨ ਦੇ ਪਾਲਤੂ ਅਤੇ ਤਾਲਿਬਾਨ ਦੇ ਗ੍ਰਹਿ ਮੰਤਰੀ ਸਿਰਾਜੂਦੀਨ ਹੱਕਾਨੀ ਨੇ ਇਸ ਗੱਲਬਾਤ ’ਚ ਵਿਚੋਲੇ ਦੀ ਭੂਮਿਕਾ ਨਿਭਾਈ ਹੈ। ਅਜਿਹੀਆਂ ਖਬਰਾਂ ਹਨ ਕਿ ਟੀ.ਟੀ.ਪੀ. ਨੇ ਆਪਣੇ ਲੋਕਾਂ ਨੂੰ ਛੱਡਣ ਦੇ ਬਦਲੇ ’ਚ ਇਕ ਮਹੀਨੇ ਦੀ ਜੰਗਬੰਦੀ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਕਾਬੁਲ ’ਚ ਪਾਕਿਸਤਾਨੀ ਰਾਜਦੂਤ ਨੇ ਕਿਹਾ ਹੈ ਕਿ ਉਹ ਨਾਂ ਤਾਂ ਗੱਲਬਾਤ ਦੀਆਂ ਖ਼ਬਰਾਂ ਦੀ ਪੁਸ਼ਟੀ ਕਰਦੇ ਹਨ ਅਤੇ ਨਾ ਹੀ ਇਨਕਾਰ ਕਰਦੇ ਹਨ। ਇਸ ਨਾਲ ਟੀ.ਟੀ.ਪੀ. ’ਚ ਫੁੱਟ ਪੈ ਜਾਵੇਗੀ ਅਤੇ ਉਹ ਕਮਜ਼ੋਰ ਹੋ ਜਾਵੇਗਾ। ਫਿਰ ਪਾਕਿਸਤਾਨੀ ਫੌਜ ਉਸ ਦੇ ਖਿਲਾਫ ਕਾਰਵਾਈ ਕਰੇਗੀ। ਦਰਅਸਲ, ਤਾਲਿਬਾਨ ਵੱਲੋਂ ਟੀ. ਟੀ. ਪੀ. ਵਿਰੁੱਧ ਕਾਰਵਾਈ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਪਾਕਿਸਤਾਨੀ ਸਰਕਾਰ ਨੂੰ ਗੱਲਬਾਤ ਲਈ ਮਜਬੂਰ ਹੋਣਾ ਪਿਆ ਹੈ। ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਕਾਰਜਕਾਰੀ ਗ੍ਰਹਿ ਮੰਤਰੀ ਸਿਰਾਜੂਦੀਨ ਹੱਕਾਨੀ ਨੇ ਪਿਛਲੇ ਦੋ ਹਫ਼ਤਿਆਂ ਤੋਂ ਦੱਖਣ-ਪੂਰਬੀ ਸੂਬੇ ਖੋਸਤ ’ਚ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਦੀ ਮੇਜ਼ਬਾਨੀ ਕੀਤੀ। ਹਾਲਾਂਕਿ ਇਸਲਾਮਿਕ ਅਮੀਰਾਤ ਨੇ ਰਿਪੋਰਟਾਂ ਦੀ ਪੁਸ਼ਟੀ ਨਹੀਂ ਕੀਤੀ ਪਰ ਕਿਹਾ ਕਿ ਉਹ ਆਪਣੀ ਭੂਮਿਕਾ ਨਿਭਾਏਗਾ। ਇਸਲਾਮਿਕ ਅਮੀਰਾਤ ਦੇ ਉਪ ਬੁਲਾਰੇ ਬਿਲਾਲ ਕਰੀਮੀ ਨੇ ਕਿਹਾ, ‘‘ਇਸਲਾਮਿਕ ਅਮੀਰਾਤ ਦੀ ਸਥਿਤੀ ਇਹ ਹੈ ਕਿ ਇਹ ਮਹੱਤਵਪੂਰਨ ਸਮੱਸਿਆਵਾਂ ਨੂੰ ਹੱਲ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਏਗਾ।’’ ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਗੱਲਬਾਤ ਦੀ ਵਿਚੋਲਗੀ ਅਫਗਾਨਿਸਤਾਨ ਦੇ ਹਿੱਤ ਵਿਚ ਹੋਵੇਗੀ ਜਾਂ ਨਹੀਂ, ਇਸ ’ਤੇ ਵੱਖ-ਵੱਖ ਵਿਚਾਰ ਹਨ। ਇਸ ਤੋਂ ਪਹਿਲਾਂ ਟੀ.ਟੀ.ਪੀ. ਨੇ ਜੰਗਬੰਦੀ ਦੀ ਪਹਿਲੀ ਸ਼ਰਤ ਵਜੋਂ ਆਪਣੇ ਬੰਦੀਆਂ ਦੀ ਰਿਹਾਈ ’ਤੇ ਜ਼ੋਰ ਦਿੱਤਾ ਸੀ।

Comment here