ਅਪਰਾਧਸਿਆਸਤਖਬਰਾਂ

ਤਵਾਂਗ ਸੈਕਟਰ ‘ਚ ਭਾਰਤ-ਚੀਨ ਦੇ ਫੌਜੀਆਂ ਵਿਚਾਲੇ ਹੋਈ ਝੜਪ

ਨਵੀਂ ਦਿੱਲੀ-ਭਾਰਤ ਅਤੇ ਚੀਨ ਵਿਚਾਲੇ ਅੰਤਰਾਸ਼ਟਰੀ ਸਰਹੱਦ ’ਤੇ ਲਗਾਤਾਰ ਤਣਾਅ ਬਣਿਆ ਹੋਇਆ ਹੈ ।ਹੁਣ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਦੇ ਵਿੱਚ ਐੱਲ.ਏ.ਸੀ. ਦੇ ਉੱਪਰ ਭਾਰਤ ਅਤੇ ਚੀਨ ਦੇ ਫ਼ੌਜੀ ਜਵਾਨਾਂ ਦੇ ਵਿਚਾਲੇ ਹਿੰਸਕ ਝੜਪ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।ਸੂਤਰਾਂ ਦੇ ਮੁਤਾਬਕ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਦੇ ਵਿੱਚ ਚੀਨ ਦੇ ਫ਼ੌਜੀਆਂ ਵੱਲੋਂ ਐੱਲ.ਏ.ਸੀ. ਪਾਰ ਕਰ ਕੇ ਭਾਰਤੀ ਸਰਹੱਦ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ।ਪਰ ਭਾਰਤੀ ਫ਼ੌਜ ਦੇ ਜਵਾਨਾਂ ਨੇ ਚੀਨ ਦੇ ਫ਼ੌਜੀ ਜਵਾਨਾਂ ਨੂੰ ਕਰਾਰਾ ਜਵਾਬ ਦਿੰਦਿਆਂ ਖਦੇੜ ਦਿੱਤਾ। ਸੂਤਰਾਂ ਦੇ ਮੁਤਾਬਕ ਕਿ ਇਸ ਝੜਪ ਦੇ ਦੌਰਾਨ ਭਾਰਤ ਅਤੇ ਚੀਨ ਦੋਵਾਂ ਦੇਸ਼ਾਂ ਦੇ ਫੌਜੀ ਜਵਾਨ ਜ਼ਖ਼ਮੀ ਹੋਏ ਹਨ।
ਮਿਲੀ ਜਾਣਕਾਰੀ ਤੋਂ ਇਹ ਘਟਨਾ 9 ਦਸੰਬਰ ਦੀ ਦੱਸੀ ਜਾ ਰਹੀ ਹੈ।ਹਾਲਾਂਕਿ ਇਸ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਦੀ ਫੌਜ ਵਿਚਾਲੇ ਕਮਾਂਡੋ ਪੱਧਰ ’ਤੇ ਫਲੈਗ ਮੀਟਿੰਗ ਵੀ ਹੋਈ ਸੀ। ਜਦਕਿ ਇਸ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਫ਼ੌਜੀ ਪਿੱਛੇ ਹਟ ਗਏ ਸਨ। ਜ਼ਿਕਰਯੋਗ ਹੈ ਕਿ ਸਰਦੀਆਂ ਦੇ ਦਿਨਾਂ ਦੇ ਵਿੱਚ ਚੀਨ ਦੀ ਫ਼ੌਜ ਐੱਲ.ਏ.ਸੀ. ’ਤੇ ਘੁਸਪੈਠ ਦੀ ਕੋਸ਼ਿਸ਼ ਕਰਦੀ ਹੈ। ਇਸ ਤੋਂ ਪਹਿਲਾਂ ਸਾਲ 2017 ’ਚ ਵੀ ਚੀਨੀ ਫ਼ੌਜ ਡੋਕਲਾਮ ’ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋ ਗਈ ਸੀ। ਫਿਰ ਡੋਕਲਾਮ ਵਿੱਚ ਕਈ ਦਿਨਾਂ ਤੱਕ ਵਿਵਾਦ ਦੀ ਸਥਿਤੀ ਬਣੀ ਰਹੀ ਸੀ ,ਪਰ ਭਾਰਤ ਸਰਕਾਰ ਅਤੇ ਭਾਰਤੀ ਫ਼ੌਜ ਦੇ ਮਜ਼ਬੂਤ ਇਰਾਦਿਆਂ ਤੋਂ ਬਾਅਦ ਚੀਨ ਨੂੰ ਡੋਕਲਾਮ ’ਚ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 2020 ’ਚ ਲੱਦਾਖ ਦੀ ਗਲਵਾਨ ਘਾਟੀ ’ਚ ਚੀਨ ਦੇ ਫ਼ੌਜੀਆਂ ਨੇ ਐੱਲ.ਏ.ਸੀ. ਪਾਰ ਕੀਤੀ ਸੀ, ਉਦੋਂ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਹਿੰਸਕ ਝੜਪ ਹੋਈ ਸੀ। ਇਸ ਹਿੰਸਕ ਝੜਪ ’ਚ ਭਾਰਤ ਦੇ 40 ਫੌਜੀ ਜਵਾਨ ਸ਼ਹੀਦ ਹੋਏ ਸਨ।ਹਾਲਾਂਕਿ ਗਲਵਾਨ ’ਚ ਅਜੇ ਵੀ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਬਣਿਆ ਹੋਇਆ ਹੈ। ਅਜਿਹੀ ਹਾਲਤ ’ਚ ਇੱਕ ਵਾਰ ਫਿਰ ਚੀਨ ਨੇ ਭੜਕਾਊ ਕਾਰਵਾਈ ਕੀਤੀ ਹੈ। ਕਾਬਿਲੇਗੌਰ ਹੈ ਕਿ ਗਲਵਾਨ ਵਿਵਾਦ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਕਮਾਂਡੋ ਪੱਧਰ ’ਤੇ 17 ਵਾਰ ਗੱਲਬਾਤ ਹੋ ਚੁੱਕੀ ਹੈ ਪਰ ਹੁਣ ਤੱਕ ਕੋਈ ਵੀ ਨਤੀਜਾ ਨਹੀਂ ਨਿਕਲਿਆ ਹੈ। ਗਲਵਾਨ ਤੋਂ ਬਾਅਦ ਭਾਰਤ ਅਤੇ ਚੀਨ ਦੇ ਰਿਸ਼ਤੇ ਆਮ ਵਾਂਗ ਨਹੀਂ ਰਹੇ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਈ ਮੰਚਾਂ ਤੋਂ ਇਹ ਮੁੱਦਾ ਚੁੱਕ ਚੁੱਕੇ ਹਨ। ਚੀਨ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਐੱਲ.ਏ.ਸੀ. ‘ਤੇ ਇਕਪਾਸੜ ਬਦਲਾਅ ਸਵੀਕਾਰ ਨਹੀਂ ਕੀਤਾ ਜਾਵੇਗਾ।

Comment here