ਸਿਆਸਤਖਬਰਾਂਦੁਨੀਆ

ਤਰਨਜੀਤ ਸੰਧੂ ਨੇ ਡਾ. ਕ੍ਰਿਸਟੀਨਾ ਨਾਲ ਸਿੱਖਿਆ ਮੁੱਦਿਆਂ ’ਤੇ ਕੀਤੀ ਚਰਚਾ

ਨਿਊਯਾਰਕ-ਓਹੀਓ ਸਟੇਟ ਦੀ ਪ੍ਰਧਾਨ ਡਾਕਟਰ ਕ੍ਰਿਸਟੀਨਾ ਐੱਮ. ਜੌਨਸਨ ਨਾਲ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਮੁਲਾਕਾਤ ਕੀਤੀ ਅਤੇ ਸਿੱਖਿਆ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕੀਤੀ। ਡਾ. ਕ੍ਰਿਸਟੀਨਾ ਨਾਲ ਮੁਲਾਕਾਤ ਦੌਰਾਨ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵਿਦਿਅਕ ਸਬੰਧਾਂ ਨੂੰ ਅੱਗੇ ਲਿਜਾਣ, ਸਿਹਤ ਸੰਭਾਲ, ਖੇਤੀਬਾੜੀ, ਆਈ.ਟੀ ਅਤੇ ਊਰਜਾ ਆਦਿ ਵਰਗੇ ਅਹਿਮ ਖੇਤਰਾਂ ਬਾਰੇ ਚਰਚਾ ਕੀਤੀ।
ਡਾਕਟਰ ਕ੍ਰਿਸਟੀਨਾ ਨਾਲ ਮੁਲਾਕਾਤ ਤੋਂ ਬਾਅਦ, ਸੰਧੂ ਨੇ ਟਵੀਟ ਕੀਤਾ ਨੌਜਵਾਨ ਦਿਮਾਗ ਅਤੇ ਨਵੀਨਤਾਕਾਰੀ ਵਿਚਾਰ! ਓਹੀਓ ਸਟੇਟ ਵਿੱਚ ਯੂਨੀਵਰਸਿਟੀ ਦੇ ਹੋਣਹਾਰ ਵਿਦਿਆਰਥੀਆਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਭਵਿੱਖ ਨੂੰ ਰੂਪ ਦੇਣ ਵਾਲੇ ਇਨ੍ਹਾਂ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਇੱਕ ਭਾਵਨਾਤਮਕ ਸਾਂਝ ਮਹਿਸੂਸ ਹੋਈ।

Comment here