ਅਪਰਾਧਸਿਆਸਤਖਬਰਾਂਦੁਨੀਆ

ਡਰੋਨ ਹਮਲਾ : ਯੂਏਈ ’ਚ ਮਾਰੇ ਦੋ ਭਾਰਤੀਆਂ ਦੀ ਹੋਈ ਪਛਾਣ

ਅਬੂ ਧਾਬੀ-ਭਾਰਤੀ ਦੂਤਘਰ ਨੇ ਸੰਯੁਕਤ ਅਰਬ ਅਮੀਰਾਤ ਵਿਚ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਮੁਸਾਫਾ ਵਿਚ ਹੂਤੀ ਡਰੋਨ ਹਮਲੇ ਵਿਚ ਮਾਰੇ ਗਏ ਭਾਰਤੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਮ੍ਰਿਤਕ ਦੇਹਾਂ ਦੀ ਜਲਦ ਵਾਪਸੀ ਲਈ ਸਥਾਨਕ ਅਧਿਕਾਰੀਆਂ ਨਾਲ ਗੱਲਬਾਤ ਜਾਰੀ ਹੈ। ਭਾਰਤੀ ਦੂਤਘਰ ਵੱਲੋਂ ਜਾਰੀ ਕੀਤੇ ਗਏ ਟਵੀਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਹਮਲੇ ਵਿਚ ਜ਼ਖ਼ਮੀ ਹੋਏ 6 ਲੋਕਾਂ ਵਿਚ 2 ਭਾਰਤੀ ਵੀ ਸ਼ਾਮਲ ਹਨ। ਉਨ੍ਹਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਨਾਲ ਹੀ ਪੂਰੇ ਮਾਮਲੇ ਵਿਚ ਸਹਿਯੋਗ ਲਈ ਯੂਏਈ ਸਰਕਾਰ, ਵਿਦੇਸ਼ ਮੰਤਰਾਲਾ ਅਤੇ ਏਡੀਐਨਓਸੀ (ਅਬੂ ਧਾਬੀ ਨੈਸ਼ਨਲ ਆਇਲ ਕਾਰਪੋਰੇਸ਼ਨ) ਦਾ ਵੀ ਧੰਨਵਾਦ ਕੀਤਾ।
ਭਾਰਤੀ ਰਾਜਦੂਤ ਨੇ ਟਵੀਟ ਕੀਤਾ, ’17 ਜਨਵਰੀ ਨੂੰ ਹੋਏ ਹਮਲੇ ‘ਚ ਮਾਰੇ ਗਏ 2 ਭਾਰਤੀ ਨਾਗਰਿਕਾਂ ਦੀ ਪਛਾਣ ਹੋ ਗਈ ਹੈ। ਭਾਰਤੀ ਰਾਜਦੂਤ ਦੇ ਅਧਿਕਾਰੀ ਉਨ੍ਹਾਂ ਦੇ ਪਰਿਵਾਰ ਦੇ ਸੰਪਰਕ ਵਿਚ ਹਨ। ਮ੍ਰਿਤਕ ਦੇਹਾਂ ਦੀ ਜਲਦ ਵਾਪਸੀ  ਲਈ ਰਾਜਦੂਤ ਐਡਨੋਕ ਅਤੇ ਯੂ.ਏ.ਈ. ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਹਮਲੇ ਵਿਚ ਜ਼ਖ਼ਮੀ ਹੋਏ 6 ਵਿਚੋਂ 2 ਭਾਰਤੀ ਨਾਗਰਿਕ ਹਨ। ਇਲਾਜ ਤੋਂ ਬਾਅਦ ਬੀਤੀ ਰਾਤ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਅਸੀਂ ਯੂਏਈ ਸਰਕਾਰ ਅਤੇ ਏਡੀਐਨਓਸੀ ਸਮੂਹ ਦਾ ਉਹਨਾਂ ਦੇ ਸਮਰਥਨ ਲਈ ਧੰਨਵਾਦ ਕਰਦੇ ਹਾਂ। ਇਹ ਡਰੋਨ ਹਮਲਾ ਮੁਹੰਮਦ ਬਿਨ ਜਾਏਦ ਸ਼ਹਿਰ ਦੇ ਨੇੜੇ ਮੁਸਾਫਾ ਵਿਚ ਹੋਇਆ ਸੀ। ਇਸ ਹਮਲੇ ਵਿਚ 2 ਭਾਰਤੀਆਂ ਤੋਂ ਇਲਾਵਾ 1 ਪਾਕਿਸਤਾਨੀ ਨਾਗਰਿਕ ਵੀ ਮਾਰਿਆ ਗਿਆ ਸੀ। ਹੂਤੀ ਬਾਗੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

Comment here