ਅਪਰਾਧਸਿਆਸਤਖਬਰਾਂ

ਡਰੋਨ ਜ਼ਰੀਏ ਪਾਕਿ ਤੋਂ ਹੈਰੋਇਨ ਮੰਗਵਾਉਣ ਵਾਲਾ ਤਸਕਰ ਗ੍ਰਿਫਤਾਰ

ਅੰਮ੍ਰਿਤਸਰ-ਅੰਮ੍ਰਿਤਸਰ ਐਸਟੀਐਫ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ 1600 ਗ੍ਰਾਮ ਹੈਰੋਇਨ, ਇੱਕ ਚੈਨਾਇਜ਼ ਡ੍ਰੋਨ ਇੱਕ ਪਿਸਟਲ 32 ਬੋਰ ਅਤੇ 315 ਬੋਰ ਰਾਈਫਲ ਬਰਾਮਦ ਕੀਤੀ ਹੈ। ਇਹ ਨਸ਼ਾ ਤਸਕਰ ਡਰੋਨ ਦੇ ਜ਼ਰੀਏ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦਾ ਹੈ। ਬੀਐਸਐਫ ਜਵਾਨਾਂ ਨੇ ਚਾਰ ਦਿਨਾਂ ‘ਚ ਇਸ ਪੰਜਵੇਂ ਡਰੋਨ ਨੂੰ ਢੇਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਡਰੋਨ ਨੂੰ ਵੀ ਅੰਮ੍ਰਿਤਸਰ ਸੈਕਟਰ ‘ਚ ਹੀ ਡੇਗਿਆ ਗਿਆ। ਘਟਨਾ ਤੋਂ ਬਾਅਦ ਡਰੋਨ ਦੇ ਨਾਲ-ਨਾਲ ਜਵਾਨਾਂ ਨੇ ਹੈਰੋਇਨ ਦੀ ਇਕ ਖੇਪ ਵੀ ਜ਼ਬਤ ਕੀਤੀ, ਜਿਸ ਦੀ ਅੰਤਰਰਾਸ਼ਟਰੀ ਕੀਮਤ 14 ਕਰੋੜ ਰੁਪਏ ਦੇ ਕਰੀਬ ਹੈ।
ਬੀਐਸਐਫ ਨੂੰ ਇਹ ਸਫਲਤਾ ਅੰਮ੍ਰਿਤਸਰ ਦੇ ਬੀਓਪੀ ਰਾਜਾਤਾਲ ਅਧੀਨ ਪੈਂਦੇ ਸਰਹੱਦੀ ਪਿੰਡ ਭੈਣੀ ਰਾਜਪੂਤਾਨਾ ਵਿੱਚ ਮਿਲੀ। ਘਟਨਾ ਦੇ ਸਮੇਂ ਬੀਐਸਐਫ ਦੀ ਬਟਾਲੀਅਨ 144 ਦੇ ਜਵਾਨ ਗਸ਼ਤ ‘ਤੇ ਸਨ। ਰਾਤ ਕਰੀਬ 10 ਵਜੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਸਿਪਾਹੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਡਰੋਨ ਦੀ ਆਵਾਜ਼ ਵੀ ਬੰਦ ਹੋ ਗਈ। ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਬੀਐਸਐਫ ਦੇ ਕਮਾਂਡੈਂਟ ਅਜੈ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਡਰੋਨ ਖੇਤਾਂ ਵਿੱਚ ਡਿੱਗਿਆ ਮਿਲਿਆ ਹੈ। ਜਿਸ ਨਾਲ ਇੱਕ ਬੈਗ ਬੰਨ੍ਹਿਆ ਹੋਇਆ ਸੀ। ਖੋਲ੍ਹਣ ‘ਤੇ ਸ਼ੱਕੀ ਹੈਰੋਇਨ ਦੇ 2 ਪੈਕੇਟ ਬਰਾਮਦ ਹੋਏ ਹਨ। ਜਿਸ ਵਿਚ 2.1 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ।
ਬੀਐਸਐਫ ਦੁਆਰਾ ਜ਼ਬਤ ਕੀਤੇ ਗਏ ਡਰੋਨ ਦੀ ਕਿਸਮ ਡੀਜੇਆਈ  ਮੈਟਰਿਸ 300 ਆਰਟੀਕੇ ਹੈ। ਇਹ ਵੀ ਉਹੀ ਡਰੋਨ ਹੈ, ਜੋ ਪਿਛਲੇ ਦਿਨੀਂ ਬਰਾਮਦ ਹੋਇਆ ਸੀ। ਇਸ ਦੇ ਛੋਟੇ ਆਕਾਰ, ਲੰਮੀ ਰੇਂਜ ਅਤੇ ਡਬਲ ਬੈਟਰੀ ਕਾਰਨ ਲੰਬੇ ਸਮੇਂ ਤੱਕ ਹਵਾ ‘ਚ ਰਹਿਣ ਦੀ ਸਮਰੱਥਾ ਕਾਰਨ ਪਾਕਿਸਤਾਨੀ ਤਸਕਰ ਇਸ ਦੀ ਜ਼ਿਆਦਾ ਵਰਤੋਂ ਕਰ ਰਹੇ ਹਨ। ਇਹ ਡਰੋਨ ਆਸਾਨੀ ਨਾਲ ਸਰਹੱਦ ਪਾਰ ਤੋਂ ਛੋਟੀਆਂ ਅਤੇ ਘੱਟ ਵਜ਼ਨ ਵਾਲੀਆਂ ਖੇਪਾਂ ਪ੍ਰਾਪਤ ਕਰ ਲੈਂਦਾ ਹੈ। ਇਹ 3 ਤੋਂ 5 ਕਿਲੋ ਖੇਪ ਦਾ ਵਜ਼ਨ ਆਸਾਨੀ ਨਾਲ ਅਤੇ ਵੱਧ ਤੋਂ ਵੱਧ 9 ਕਿਲੋ ਤੱਕ ਦਾ ਭਾਰ ਚੁੱਕ ਕੇ ਟੇਕਆਫ ਕਰ ਸਕਦਾ ਹੈ।

Comment here