ਇਸਲਾਮਾਬਾਦ-ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਤਾਲਿਬਾਨ ਨਾਲ ਜੁੜਿਆ ਹੋਇਆ ਹੈ, ਜਿਸ ਨੇ ਪਿਛਲੇ ਸਾਲ ਅਗਸਤ ’ਚ ਗੁਆਂਢੀ ਦੇਸ਼ ਅਫਗਾਨਿਸਤਾਨ ’ਚ ਸੱਤਾ ’ਤੇ ਕਬਜ਼ਾ ਕੀਤਾ ਸੀ। ਪਾਕਿਸਤਾਨੀ ਨਾਗਰਿਕ ਸਰਕਾਰ ਅਤੇ ਇਸ ਦੀ ਫੌਜੀ ਸਥਾਪਨਾ ਦੀ ਪ੍ਰਭੂਸੱਤਾ ਨੂੰ ਸਿੱਧੀ ਚੁਣੌਤੀ ਦਿੰਦੇ ਹੋਏ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੇ ਵੱਖ-ਵੱਖ ਮੰਤਰਾਲਿਆਂ ਨਾਲ ਸਮਾਨੰਤਰ ਸਰਕਾਰ ਦਾ ਗਠਨ ਕੀਤਾ ਹੈ ਅਤੇ ਨਵੀਆਂ ਨਿਯੁਕਤੀਆਂ ਕੀਤੀਆਂ ਹਨ।ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਸੰਗਠਨ ਨੂੰ ਰੱਖਿਆ, ਨਿਆਂਪਾਲਿਕਾ, ਸੂਚਨਾ, ਰਾਜਨੀਤਕ ਮਾਮਲੇ, ਆਰਥਿਕ ਮਾਮਲੇ, ਸਿੱਖਿਆ, ਫਤਵਾ ਜਾਰੀ ਕਰਨ ਵਾਲੀ ਅਥਾਰਟੀ, ਖੁਫੀਆ ਅਤੇ ਨਿਰਮਾਣ ਵਿਭਾਗਾਂ ਵਿਚ ਵੰਡਿਆ ਹੈ।
ਕੱਟੜਪੰਥੀ ਇਸਲਾਮਿਕ ਸਮੂਹ ਨੇ ਪਿਛਲੇ ਸਾਲ ਨਵੰਬਰ ਤੋਂ ਸਰਕਾਰ ਵੱਲੋਂ ਅਫਗਾਨ ਤਾਲਿਬਾਨ ਦੀ ਵਿਚੋਲਗੀ ਵਾਲੀ ਜੰਗਬੰਦੀ ਨੂੰ ਖ਼ਤਮ ਕਰਨ ਦੇ ਐਲਾਨ ਤੋਂ ਬਾਅਦ ਹਮਲੇ ਤੇਜ਼ ਕਰ ਦਿੱਤੇ ਹਨ। ਇਸਲਾਮਾਬਾਦ ਸਥਿਤ ਇਕ ਥਿੰਕ ਟੈਂਕ ਨੇ ਇਸ ਹਫ਼ਤੇ ਕਿਹਾ ਕਿ ਸਾਲ 2022 ਇਕ ਦਹਾਕੇ ਵਿਚ ਪਾਕਿਸਤਾਨ ਦੇ ਸੁਰੱਖਿਆ ਕਰਮਚਾਰੀਆਂ ਲਈ ਸਭ ਤੋਂ ਘਾਤਕ ਮਹੀਨੇ ਦੇ ਨਾਲ ਖ਼ਤਮ ਹੋਇਆ ਕਿਉਂਕਿ ਇਸ ਨੇ ਟੀ.ਟੀ.ਪੀ. ਨੂੰ ਦੇਸ਼ ਲਈ ਸਭ ਤੋਂ ਵੱਡਾ ਖ਼ਤਰਾ ਮੰਨਿਆ ਹੈ। ਸੈਂਟਰ ਫਾਰ ਰਿਸਰਚ ਐਂਡ ਸਕਿਓਰਿਟੀ ਸਟੱਡੀਜ਼ ਨੇ ਸ਼ਨੀਵਾਰ ਨੂੰ ਜਾਰੀ ਆਪਣੀ ਸਾਲਾਨਾ ਰਿਪੋਰਟ ’ਚ ਕਿਹਾ ਕਿ ਪਾਕਿਸਤਾਨੀ ਸੁਰੱਖਿਆ ਬਲਾਂ ਨੇ 2022 ’ਚ ਹਮਲਿਆਂ ’ਚ 282 ਜਵਾਨਾਂ ਨੂੰ ਗੁਆ ਦਿੱਤਾ ਹੈ।
ਗ੍ਰਹਿ ਮੰਤਰੀ ਨੇ ਕਿਹਾ- ਪਾਕਿਸਤਾਨ ‘ਚ 10,000 ਟੀ.ਟੀ.ਪੀ. ਅੱਤਵਾਦੀ ਮੌਜੂਦ
ਟੀ.ਟੀ.ਪੀ. ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਅਤੇ ਦਾਏਸ਼-ਅਫਗਾਨਿਸਤਾਨ ਦੀ ਨਵੀਂ ਅੱਤਵਾਦੀ ਤਿਕੜੀ ਪਾਕਿਸਤਾਨ ਲਈ ਸਭ ਤੋਂ ਵੱਡੇ ਖ਼ਤਰੇ ਵਜੋਂ ਉਭਰੀ ਹੈ। ਬੁੱਧਵਾਰ ਨੂੰ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਕਿ ਖੇਤਰ ’ਚ ਕਰੀਬ 7,000 ਤੋਂ 10,000 ਟੀ.ਟੀ.ਪੀ. ਅੱਤਵਾਦੀ ਮੌਜੂਦ ਹਨ।
ਟੀ.ਟੀ.ਪੀ. ਨੇ ਪਾਕਿ ’ਚ ਸਮਾਨੰਤਰ ਸਰਕਾਰ ਦਾ ਕੀਤਾ ਗਠਨ

Comment here