ਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਟੀਕੇ ’ਚ ਦੇਰੀ ਕਾਰਨ ਪਾਕਿ ਨੂੰ ਕੋਰੋਨਾ ਦੀ ਪੰਜਵੀਂ ਲਹਿਰ ਦਾ ਡਰ

ਇਸਲਾਮਾਬਾਦ-ਪਾਕਿਸਤਾਨ ਵਿੱਚ ਟੀਕਾਕਰਨ ਦੀ ਹੌਲੀ ਗਤੀ ਕਾਰਨ ਸਰਦੀਆਂ ਵਿਚ ਕੋਰੋਨਾ ਵਾਇਰਸ ਦੀ 5ਵੀਂ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿਹਤ ’ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਡਾਕਟਰ ਫੈਸਲ ਸੁਲਤਾਨ ਨੇ ਕਿਹਾ, ‘‘ਸਰਕਾਰ ਨੇ ਕੁਝ ਹੱਦ ਤੱਕ ਟੀਕਾਕਰਨ ਟੀਚਾ ਹਾਸਲ ਕਰ ਲਿਆ ਹੈ। ਦੇਸ਼ ਵਿਚ ਲੱਖਾਂ ਲੋਕਾਂ ਨੂੰ ਹਾਲੇ ਵੀ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਦੀ ਲੋੜ ਹੈ।’’
ਸੁਲਤਾਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਟੀਕਾਕਰਨ ਦੀ ਗਤੀ ਨਹੀਂ ਵਧਾਈ ਗਈ ਤਾਂ ਕੋਰੋਨਾ ਵਾਇਰਸ ਦੀ ਪੰਜਵੀਂ ਲਹਿਰ ਪਾਕਿਸਤਾਨ ਵਿਚ ਦਸਤਕ ਦੇ ਸਕਦੀ ਹੈ। ਉਹਨਾਂ ਮੁਤਾਬਕ ਕੁੱਲ ਮਿਲਾ ਕੇ ਦੇਸ਼ ਵਿਚ 150 ਮਿਲੀਅਨ ਤੋਂ ਵੱਧ ਲੋਕਾਂ ਨੂੰ ਟੀਕਾਕਰਨ ਦੀ ਲੋੜ ਹੈ। ਹੁਣ ਤੱਕ 26 ਫੀਸਦੀ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਜਾ ਚੁੱਕਾ ਹੈ ਅਤੇ 20 ਫੀਸਦੀ ਨੂੰ ਇਕ ਹੀ ਖੁਰਾਕ ਮਿਲੀ ਹੈ। ਸੁਲਤਾਨ ਦੇ ਹਵਾਲੇ ਨਾਲ ਸਮਾ ਟੀਵੀ ਨੇ ਦੱਸਿਆ ਕਿ ਦੂਜੀ ਖੁਰਾਕ ਸੁਰੱਖਿਆ ਲਈ ਮਹੱਤਵਪੂਰਨ ਹੈ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ 22,545 ਹੈ। ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਤੋਂ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਸਬੰਧਤ ਕੁੱਲ 28,456 ਮੌਤਾਂ ਹੋਈਆਂ ਹਨ।

Comment here