ਸਿਆਸਤਖਬਰਾਂਦੁਨੀਆ

ਟਰੂਡੋ ਵੱਲੋਂ ਭਾਰਤ ‘ਤੇ ਲਾਏ ਗਏ ਦੋਸ਼ਾਂ ਤੋਂ ਚਿੰਤਤ ਹਾਂ : ਬਲਿੰਕਨ

ਨਵੀਂ ਦਿੱਲੀ-ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜਸਟਿਨ ਟਰੂਡੋ ਦੇ ਦੋਸ਼ਾਂ ਕਾਰਨ ਅਮਰੀਕਾ ਕਾਫੀ ਚਿੰਤਤ ਹੈ। ਮਾਮਲੇ ਦੀ ਜਾਂਚ ਬੇਹੱਦ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਟਰੂਡੋ ਨੇ ਭਾਰਤ ‘ਤੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ। ਇਸ ਦਰਮਿਆਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ‘ਤੇ ਲਾਏ ਗਏ ਦੋਸ਼ਾਂ ਤੋਂ ਚਿੰਤਤ ਹਾਂ। ਅਸੀਂ ਆਪਣੇ ਕੈਨੇਡੀਅਨ ਸਹਿਯੋਗੀਆਂ ਨਾਲ ਇਸ ਮਾਮਲੇ ‘ਤੇ ਚਰਚਾ ਕਰ ਰਹੇ ਹਾਂ। ਸਿਰਫ ਗੱਲ ਹੀ ਨਹੀਂ ਸਗੋਂ ਮਾਮਲੇ ‘ਤੇ ਪੂਰੀ ਨਜ਼ਰ ਰੱਖਣ ਅਤੇ ਤਾਲਮੇਲ ਵੀ ਕੀਤਾ। ਜੇਕਰ ਕੈਨੇਡੀਅਨ ਜਾਂਚ ਕਿਸੇ ਸਿੱਟੇ ‘ਤੇ ਪਹੁੰਚਦੀ ਹੈ, ਤਾਂ ਇਹ ਬਹੁਤ ਮਹੱਤਵਪੂਰਨ ਹੈ।
ਫਾਈਵ ਆਈ ਅਲਾਇੰਸ ਕੱਢਿਆ
ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਨੇ ਹਾਲ ਹੀ ਵਿਚ ਵ੍ਹਾਈਟ ਹਾਊਸ ਦਾ ਹਵਾਲਾ ਦਿੰਦੇ ਹੋਏ ਲਿਖਿਆ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦੋਸ਼ਾਂ ਤੋਂ ਇਕ ਹਫਤਾ ਪਹਿਲਾਂ ਵੀ ਕੈਨੇਡੀਅਨ ਅਧਿਕਾਰੀਆਂ ਨੇ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਫਾਈਵ ਆਈ ਅਲਾਇੰਸ ਤੋਂ ਸਾਂਝੀ ਜਨਤਕ ਆਲੋਚਨਾ ਕਰਨ ਦੀ ਮੰਗ ਕੀਤੀ ਸੀ, ਪਰ ਟਰੂਡੋ ਦੀ ਇਸ ਮੰਗ ਨੂੰ ਸਾਰਿਆਂ ਨੇ ਠੁਕਰਾ ਦਿੱਤਾ ਸੀ। ਕੈਨੇਡੀਅਨ ਪਬਲਿਕ ਬ੍ਰੌਡਕਾਸਟਰ (ਸੀਬੀਸੀ) ਨੇ ਲਿਖਿਆ ਕਿ ਫਾਈਵ ਆਈਜ਼ ਸਹਿਯੋਗੀਆਂ ਨੇ ਕੈਨੇਡਾ-ਭਾਰਤ ਵਿਵਾਦ ਵਿੱਚ ਸ਼ਾਮਲ ਹੋਣ ਵਿੱਚ ਘੱਟ ਦਿਲਚਸਪੀ ਦਿਖਾਈ।
ਅਮਰੀਕਾ ਭਾਰਤ ਅਤੇ ਕੈਨੇਡਾ ਦੇ ਸੰਪਰਕ ਵਿੱਚ ਅਮਰੀਕਾ
ਇਸ ਦੇ ਨਾਲ ਹੀ ਭਾਰਤ-ਕੈਨੇਡਾ ਡਿਪਲੋਮੈਟਿਕ ਵਿਵਾਦ ‘ਤੇ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਪੀਐੱਮ ਟਰੂਡੋ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਲੈ ਕੇ ਅਮਰੀਕਾ ਭਾਰਤ ਦੇ ਸੰਪਰਕ ‘ਚ ਹੈ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕਾ ਵੀ ਕੈਨੇਡੀਅਨ ਸਰਕਾਰ ਨਾਲ ਨਿਯਮਤ ਸੰਪਰਕ ਵਿੱਚ ਹੈ। ਵ੍ਹਾਈਟ ਹਾਊਸ ‘ਚ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਭਾਰਤ ਸਰਕਾਰ ਨਾਲ ਗੱਲ ਕੀਤੀ ਹੈ। ਅਸੀਂ ਇਸ ਮੁੱਦੇ ਨੂੰ ਆਪਣੀ ਨਿੱਜੀ ਕੂਟਨੀਤਕ ਗੱਲਬਾਤ ਵਿੱਚ ਸ਼ਾਮਲ ਨਹੀਂ ਕਰਾਂਗੇ।

Comment here