ਸਿਆਸਤਖਬਰਾਂ

ਝੋਨਾ ਦੇਰ ਨਾਲ ਲਾਉਣ ਲਈ ਕਿਹਾ ਤਾਂ ਜੱਟ ਨੇ ਜ਼ਹਿਰੀਲੀ ਸਪਰੇਅ ਕਰਤੀ, ਕਈ ਮਜ਼ਦੂਰ ਬਿਮਾਰ

ਮਾਨਸਾ– ਇੱਕ ਪਾਸੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਕ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਵੀ ਲਾਉਂਦੇ ਨੇ, ਤੇ ਦਾਅਵੇ ਵੀ ਕਰਦੇ ਨੇ ਕਿ ਏਕਤਾ ਹੈ, ਪਰ ਦੂਜੇ ਪਾਸੇ ਆਏ ਦਿਨ ਮਜ਼ਦੂਰਾਂ ਤੇ ਹੋ ਰਹੇ ਤਸ਼ੱਦਦ ਦੇ ਮਾਮਲੇ ਜ਼ਮੀਨੀ ਹਕੀਕਤ ਬਿਆਨ ਰਹੇ ਨੇ । ਮਾਨਸਾ ਜਿਲੇ ਦੇ ਕਸਬਾ ਬੋਹਾ ਚ ਇੱਕ ਜੱਟ ਦੇ ਖੇਤ ਚ ਝੋਨਾ ਲਾ ਰਹੇ ਮਜ਼ਦੂਰਾਂ ਨੇ ਲੰਘੇ ਦਿਨ ਅੱਤ ਦੀ ਹੁੰਮਸ ਕਾਰਨ ਬਾਕੀ ਦਾ ਝੋਨਾ ਸ਼ਾਮ ਨੂ ਲਾਉਣ ਦੀ ਗੱਲ ਆਖੀ, ਦਸਿਆ ਜਾ ਰਿਹਾ ਹੈ ਕਿ ਮਾਲਕ ਜੱਟ ਇਸ ਤੋਂ ਨਰਾਜ਼ ਹੋ ਗਿਆ, ਦੋਵਾਂ ਧਿਰਾਂ ਚ ਕੁਝ ਕਹਾਸੁਣੀ ਵੀ ਹੋਈ।ਇਸ ਮਗਰੋਂ ਮਾਲਕ ਜੱਟ ਨੇ ਕਥਿਤ ਤੌਰ ਤੇ ਕੋਈ ਜਹਿਰੀਲੀ ਦਵਾ ਦਾ ਛਿੜਕਾਅ ਕੀਤਾ, ਜਾਂ ਕੋਈ ਗੈਸ ਛੱਡੀ ਗਈ, ਕਿ ਝੋਨਾ ਲਾਉਂਦੇ ਮਜ਼ਦੂਰ ਅਚਾਨਕ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ। ਇਸ ਘਟਨਾ ਤੋਂ ਬਾਅਦ ਰੁਲਦੂ ਸਿੰਘ ਮਾਨਸਾ ਵਾਲੀ ਸਿਆਸੀ ਪਾਰਟੀ ਦੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ ਕਿਸਾਨ ਨੇ ਕਥਿਤ ਜਾਣਬੁੱਝ ਕੇ ਝੋਨੇ ਵਿੱਚ ਕੋਈ ਜ਼ਹਿਰੀਲੀ ਸ਼ੈਅ ਪਾ ਦਿੱਤੀ, ਜਿਸ ਕਾਰਨ ਮਜ਼ਦੂਰਾਂ ਨੂੰ ਗੈਸ ਚੜ੍ਹ ਗਈ। ਉਹਨਾਂ ਨੇ ਦੋਸ਼ ਲਾਏ ਕਿ ਪੁਲਿਸ ਕਾਰਵਾਈ ਕਰਨ ਦੀ ਥਾਂ ਮਜਦੂਰਾਂ ਤੇ ਰਾਜੀਨਾਮੇ ਦਾ ਦਬਾਅ ਪਾ ਰਹੀ ਹੈ ਤੇ ਮਜਦੂਰਾਂ ਨੂੰ ਹਸਪਤਾਲ ਤੋਂ ਜ਼ਬਰਦਸਤੀ ਛੁੱਟੀ ਦੇ ਦਿੱਤੀ ਗਈ ਹੈ, ਜਦੋਂ ਕਿ ਮਜਦੂਰਾਂ ਦੀ ਹਾਲਤ ਅਜੇ ਵੀ ਠੀਕ ਨਹੀਂ ਹੈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦਾ ਜੇਕਰ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਪੁਲਿਸ ਪ੍ਰਸ਼ਾਸ਼ਨ ਤੇ ਸਿਹਤ ਮਹਿਕਮਾ ਜਿੰਮੇਵਾਰ ਹੈ। ਮੋਰਚੇ ਨੇ ਐਲਾਨ ਕੀਤਾ ਕਿ ਜੇਕਰ ਇਸ ਸੰਬੰਧੀ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਇਸ ਨੂੰ ਲੈ ਕੇ ਸੰਘਰਸ਼ ਕੀਤਾ ਜਾਵੇਗਾ। ਦੂਜੇ ਪਾਸੇ ਥਾਣਾ ਦੇ ਇੰਚਾਰਜ ਹਰਦਿਆਲ ਦਾਸ ਨੇ ਦੱਸਿਆ ਕਿ ਝੋਨੇ ਵਿੱਚ ਕੋਈ ਜ਼ਹਿਰੀਲੀ ਚੀਜ਼ ਪਾਉਣ ਵਾਲੀ ਕੋਈ ਗੱਲ ਨਹੀਂ ਹੈ। ਮਾਮਲਾ ਝੋਨਾ ਲਾਉਣ ਜਾਂ ਨਾ ਲਾਉਣ ਨੂੰ ਲੈ ਕੇ ਆਪਸੀ ਖਹਿਬਾਜੀ ਦਾ ਹੈ। ਫੇਰ ਵੀ ਇਸ ਪੜਤਾਲ ਕੀਤੀ ਜਾ ਰਹੀ ਹੈ।

Comment here