ਜੰਮੂ-ਜੰਮੂ ‘ਚ ਕਈ ਧਮਾਕਿਆਂ ‘ਚ ਸ਼ਾਮਲ ਲਸ਼ਕਰ ਦੇ ਅੱਤਵਾਦੀ ਦੀ ਗ੍ਰਿਫ਼ਤਾਰ ਦੀ ਖਬਰ ਹੈ। ਜੰਮੂ ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਦਿਲਬਾਗ ਸਿੰਘ ਨੇ ਕਿਹਾ ਕਿ ਲਸ਼ਕਰ-ਏ-ਤੋਇਬਾ ਦੇ ਇਕ ਅੱਤਵਾਦੀ ਨੂੰ ਕਈ ਧਮਾਕਿਆਂ ‘ਚ ਸ਼ਮੂਲੀਅਤ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਅੱਤਵਾਦੀ ਪਹਿਲਾਂ ਇਕ ਸਰਕਾਰੀ ਸਕੂਲ ਦਾ ਅਧਿਆਪਕ ਸੀ। ਉਹ ਵੈਸ਼ਣੋ ਦੇਵੀ ਤੀਰਥਯਾਤਰੀਆਂ ਨੂੰ ਲਿਜਾ ਰਹੀ ਇਕ ਬੱਸ ‘ਚ ਹੋਏ ਧਮਾਕੇ ਦੀ ਘਟਨਾ ‘ਚ ਵੀ ਸ਼ਾਮਲ ਸੀ। ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੰਮੂ ਦੇ ਨਰਵਾਲ ‘ਚ ਹਾਲ ਹੀ ‘ਚ ਹੋਏ ਦੋਹਰੇ ਧਮਾਕਿਆਂ ਦੀ ਜਾਂਚ ਤੋਂ ਬਾਅਦ ਰਿਆਸੀ ਜ਼ਿਲ੍ਹੇ ਦੇ ਵਾਸੀ ਆਰਿਫ਼ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲੋਂ ਇਕ ਆਈ.ਈ.ਡੀ. ਵੀ ਬਰਾਮਦ ਕੀਤਾ ਗਿਆ ਹੈ, ਜਿਸ ਨੂੰ ਪਰਫਿਊਮ ਦੀ ਬੋਤਲ ਅੰਦਰ ਲਗਾਇਆ ਗਿਆ ਸੀ।
ਜੰਮੂ ਕਸ਼ਮੀਰ ਪੁਲਸ ਦੇ ਮੁਖੀ ਨੇ ਕਿਹਾ ਕਿ ਪਹਿਲੀ ਵਾਰ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਇਸ ਤਰ੍ਹਾਂ ਦਾ ਬੰਬ ਬਰਾਮਦ ਹੋਇਆ ਹੈ। ਸਿੰਘ ਨੇ ਦੱਸਿਆ ਕਿ ਆਰਿਫ਼ ਆਪਣੇ ਪਾਕਿਸਤਾਨੀ ਆਕਾਵਾਂ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਸੀ ਅਤੇ ਵੈਸ਼ਣੋ ਦੇਵੀ ਤੀਰਥ ਯਾਤਰੀਆਂ ਨੂੰ ਲਿਜਾ ਰਹੀ ਬੱਸ ‘ਚ ਧਮਾਕੇ ‘ਚ ਸ਼ਾਮਲ ਹੋਣ ਦੀ ਗੱਲ ਉਸ ਨੇ ਸਵੀਕਾਰ ਕੀਤੀ ਹੈ। ਇਸ ਧਮਾਕੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਅਤੇ 24 ਹੋਰ ਜ਼ਖ਼ਮੀ ਹੋਏ ਸਨ। ਉਨ੍ਹਾਂ ਦੱਸਿਆ ਕਿ ਉਸ ਫਰਵਰੀ 2022 ‘ਚ ਜੰਮੂ ਦੇ ਸ਼ਾਸਤਰੀਨਗਰ ਇਲਾਕੇ ‘ਚ ਇਕ ਆਈ.ਈ.ਡੀ. ਧਮਾਕੇ ਤੋਂ ਇਲਾਵਾ 21 ਜਨਵਰੀ ਨੂੰ ਨਰਵਾਲ ‘ਚ ਦੋਹਰੇ ਧਮਾਕੇ ‘ਚ ਵੀ ਆਪਣੀ ਭੂਮਿਕਾ ਸਵੀਕਾਰ ਕੀਤੀ, ਜਿਸ ‘ਚ 9 ਲੋਕ ਜ਼ਖ਼ਮੀ ਹੋ ਗਏ ਸਨ।
ਜੰਮੂ ‘ਚ ਲਸ਼ਕਰ ਦਾ ਅੱਤਵਾਦੀ ਗ੍ਰਿਫ਼ਤਾਰ

Comment here