ਨਵੀਂ ਦਿੱਲੀ-ਰਾਜੌਰੀ ਜ਼ਿਲ੍ਹੇ ਵਿਚ 2 ਤਾਜ਼ਾ ਅੱਤਵਾਦੀ ਹਮਲਿਆਂ ਵਿਚ ਨਾਗਰਿਕਾਂ ਦੀਆਂ ਹਾਲ ਹੀ ਦੇ ਕਤਲਾਂ ਦੇ ਮੱਦੇਨਜ਼ਰ ਜੰਮੂ-ਕਸ਼ਮੀਰ ਵਿਚ ਕੇਂਦਰੀ ਰਿਜ਼ਰਵ ਪੁਲਸ ਬਲ ਵਾਧੂ 18 ਕੰਪਨੀਆਂ ਭੇਜੇਗਾ। ਸੀ. ਆਰ. ਪੀ. ਐੱਫ. ਦੀਆਂ 18 ਕੰਪਨੀਆਂ ਲਗਭਗ 18,00 ਕਰਮਚਾਰੀਆਂ ਨੂੰ ਮੁੱਖ ਰੂਪ ਨਾਲ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ਵਿਚ ਤਾਇਨਾਤੀ ਲਈ ਜੰਮੂ ਖੇਤਰ ਵਿਚ ਭੇਜਿਆ ਜਾਵੇਗਾ। ਇਨਪੁਟਸ ਮੁਤਾਬਕ ਸੀ. ਆਰ. ਪੀ. ਐੱਫ. ਦੀਆਂ 8 ਕੰਪਨੀਆਂ ਛੇਤੀ ਹੀ ਜੰਮੂ-ਕਸ਼ਮੀਰ ਵਿਚ ਤਾਇਨਾਤ ਕੀਤੀਆਂ ਜਾਣਗੀਆਂ ਜਦਕਿ ਸੀ.ਆਰ.ਪੀ.ਐੱਫ. ਦੀਆਂ 10 ਕੰਪਨੀਆਂ ਦਰਮਿਆਨ ਗ੍ਰਹਿ ਮੰਤਰਾਲਾ ਵਲੋਂ ਹਾਲ ਹੀ ਵਿਚ ਜਾਰੀ ਇਕ ਹੁਕਮ ਤੋਂ ਬਾਅਦ ਇਹ ਕਦਮ ਉਠਾਇਆ ਗਿਆ ਹੈ। ਸੂਤਰਾਂ ਮੁਤਾਬਕ ਸੀ. ਆਰ. ਪੀ. ਐੱਫ. ਦੀਆਂ 8 ਕੰਪਨੀਆਂ ਛੇਤੀ ਹੀ ਜੰਮੂ-ਕਸ਼ਮੀਰ ਵਿਚ ਤਾਇਨਾਤੀ ਦੇ ਨੇੜਲੇ ਸਥਾਨਾਂ ਤੋਂ ਤਾਇਨਾਤ ਕੀਤੀਆਂ ਜਾਣਗੀਆਂ, ਜਦਕਿ ਸੀ. ਆਰ. ਪੀ. ਐੱਫ. ਦੀਆਂ 10 ਕੰਪਨੀਆਂ ਦਿੱਲੀ ਤੋਂ ਭੇਜੀਆਂ ਜਾ ਰਹੀਆਂ ਹਨ।
ਜੰਮੂ-ਕਸ਼ਮੀਰ ’ਚ ਤਾਇਨਾਤ ਹੋਣਗੀਆਂ ਸੀ.ਆਰ.ਪੀ.ਐੱਫ. ਦੀਆਂ 18 ਵਾਧੂ ਕੰਪਨੀਆਂ

Comment here