ਅਜਬ ਗਜਬਖਬਰਾਂਦੁਨੀਆ

ਜੈਨੇਟਿਕਸ ਸੋਸਾਇਟੀ ਆਫ਼ ਅਮਰੀਕਾ ਦਾ ਇਨਾਮ ਸਿੱਖ’ ਡਾਕਟਰ ਨੇ ਜਿੱਤਿਆ

ਵਾਸ਼ਿੰਗਟਨ –ਭਾਰਤੀ ਲੋਕ ਹਮੇਸ਼ਾ ਤੋਂ ਹੀ ਭਾਰਤ ਦਾ ਨਾਂ ਰੋਸ਼ਣ ਕਰਦੇ ਆਏ ਹਨ। ਹਰ ਕਿੱਤੇ ਵਿੱਚ ਭਾਰਤੀ ਲੋਕ ਚੋਟੀ ’ਤੇ ਹਨ। ਹਾਲ ਹੀ ਵਿੱਚ ਸੰਯੁਕਤ ਰਾਜ ਵਿੱਚ ਜੈਨੇਟਿਕਸ ਸੋਸਾਇਟੀ ਆਫ਼ ਅਮਰੀਕਾ ਨੇ ਵਿਕਾਸਵਾਦੀ ਜੀਵ-ਵਿਗਿਆਨੀ ਡਾ. ਹਰਮੀਤ ਸਿੰਘ ਮਲਿਕ ਨੂੰ ਚੋਟੀ ਦੇ ਇਨਾਮ ਜੇਤੂਆਂ ਵਿੱਚੋਂ ਇੱਕ ਭਾਰਤੀ ਵਜੋਂ ਨਾਮਜ਼ਦ ਕੀਤਾ ਹੈ। ਇੱਥੇ ਦੱਸ ਦਈਏ ਕਿ ਭਾਰਤੀ ਮੂਲ ਦੇ ਸਿੱਖ ਡਾਕਟਰ ਹਰਮੀਤ ਸਿੰਘ ਮਲਿਕ ਅਮਰੀਕਾ ਸਥਿਤ ਫਰੈਡ ਹਚਿਨਸਨ ਕੈਂਸਰ ਰਿਸਰਚ ਸੈਂਟਰ ਵਿੱਚ ਬੇਸਿਕ ਸਾਇੰਸਜ਼ ਡਿਵੀਜ਼ਨ  ਦੇ ਪ੍ਰੋਫੈਸਰ ਅਤੇ ਐਸੋਸੀਏਟ ਡਾਇਰੈਕਟਰ ਵੀ ਹਨ। ਡਾ. ਹਰਮੀਤ ਨੇ ਜੈਨੇਟਿਕਸ ਖੋਜ ਵਿੱਚ ਅਸਾਧਾਰਣ ਰਚਨਾਤਮਕਤਾ ਅਤੇ ਬੌਧਿਕ ਚਤੁਰਾਈ ਲਈ ਐਡਵਰਡ ਨੋਵਿਟਸਕੀ ਪੁਰਸਕਾਰ ਜਿੱਤਿਆ ਹੈ। ਉਹਨਾਂ ਨੇ ਮਨੁੱਖੀ ਸੈੱਲਾਂ ਅਤੇ ਵਾਇਰਸਾਂ ਵਿੱਚ ਪ੍ਰੋਟੀਨ ਦੇ ਵਿਚਕਾਰ ਤੇਜ਼ੀ ਨਾਲ ਵਿਕਸਿਤ ਹੋ ਰਹੇ ਇੰਟਰਫੇਸ ਦੀ ਵਿਸ਼ੇਸ਼ਤਾ ਦੱਸੀ ਹੈ ਜੋ ਸਾਨੂੰ ਬਿਮਾਰ ਬਣਾਉਂਦੇ ਹਨ। ਡਾਕਟਰ ਹਰਮੀਤ ਨੇ ਪਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਮੈਂ ਇਸ ਅਵਾਰਡ ਨੂੰ ਹਾਸਲ ਕਰ ਕੇ ਬਹੁਤ ਖੁਸ਼ ਹਾਂ। ਤੁਹਾਨੂੰ ਦੱਸ ਦਈਏ ਜੀਐੱਸਏ ਵਿਚ 5,000 ਤੋਂ ਵੱਧ ਵਿਗਿਆਨੀਆਂ ਦਾ ਇੱਕ ਅੰਤਰਰਾਸ਼ਟਰੀ ਸਮਾਜ ਹੈ ਜੋ ਜੈਨੇਟਿਕਸ ਦੁਆਰਾ ਜੀਵਿਤ ਸੰਸਾਰ ਬਾਰੇ ਸਾਡੀ ਸਮਝ ਨੂੰ ਡੂੰਘਾ ਕਰਨ ਲਈ ਵਚਨਬੱਧ ਹਨ। ਇਹ ਜੈਨੇਟਿਕਸ ਦੇ ਖੇਤਰ ਵਿੱਚ ਵਿਗਿਆਨਕ ਖੋਜੀਆਂ ਅਤੇ ਸਿੱਖਿਅਕਾਂ ਲਈ ਇੱਕ ਪੇਸ਼ੇਵਰ ਮੈਂਬਰਸ਼ਿਪ ਸੰਸਥਾ ਹੈ। ਡਾ: ਹਰਮੀਤ ਨੇ ਪੀ.ਐਚ.ਡੀ. 1999 ਵਿੱਚ ਰੋਚੈਸਟਰ ਯੂਨੀਵਰਸਿਟੀ ਤੋਂ ਜੀਵ ਵਿਗਿਆਨ ਵਿੱਚ ਅਤੇ ਬੀ.ਟੈਕ. 1993 ਵਿੱਚ ਬੰਬਈ ਸਥਿਤ ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਕੀਤੀ ਹੈ।

Comment here