ਅਪਰਾਧਖਬਰਾਂ

ਜੀਨ ਪਾਉਣ ਤੇ ਕੁੜੀ ਦਾ ਕੀਤਾ ਕਤਲ

ਦੇਸ਼ ਚ ਕਰਾੰਤੀਕਾਰੀ ਬਦਲਾਅ ਦੀ ਗਲ ਹੁੰਦੀ ਰਹਿੰਦੀ ਹੈ, ਪਰ ਜਨਤਾ ਦੀ ਸੰਕੀਰਨ ਸੋਚ ਬਦਲੇ ਬਿਨਾ ਕੋਈ ਕ੍ਰਾਂਤੀਕਾਰੀ ਬਦਲਾਅ ਕਿਵੇੰ ਆ ਸਕਦਾ ਹੈ?ਦੇਸ਼ ਚ ਐਸੀਆੰ ਘਟਵਾਨਾੰ ਵਾਪਰਦੀਆਂ ਨੇ, ਕਿ ਉਹਨਾਂ ਤੇ ਸ਼ਕ ਹੋਣ ਲਗਦਾ ਹੈ ਜੋ ਦੇਸ ਨੂ ਵਿਸ਼ਵ ਗੁਰੂ ਦੇ ਰੂਪ ਚ ਬਦਲਦਾ ਦੇਖ ਰਹੇ ਨੇ। ਇਥੇ ਅਜ ਵੀ ਅਜਹੇ ਲੋਕ ਵਸਦੇ ਨੇ ਜੋ ਜੀਨ ਪਾਈ ਤਾਂ ਆਪਣੀ ਧੀ ਨੂੰ ਕੁਟ ਕੁਟ ਕੇ ਮਾਰ ਵੀ ਸਕਦੇ ਨੇ। ਯੂ ਪੀ ਦਾ ਮਾਮਲਾ ਹੈ। ਜਿਥੇ ਸਤਾਰਾਂ ਸਾਲਾ ਕੁੜੀ ਦੀ ਲਾਸ਼ ਕਲ ਪੁਲ ਦੀ ਰੇਲਿੰਗ ‘ਤੇ ਲਟਕਦੀ ਮਿਲੀ

ਮਿਰਤਕ ਦੇਹ ਤੇ ਸਟਾੰ ਦੇ ਬਹੁਤ ਸਾਰੇ ਨਿਸ਼ਾਨ ਕੁੜੀ ਤੇ ਵਾਪਰੇ ਤਸ਼ਦਦ ਦੀ ਕਹਾਣੀ ਆਪ ਹੀ ਬਿਆਨ ਰਹੇ ਸੀ

ਉੱਤਰ ਪ੍ਰਦੇਸ਼ ਵਿਚ ਦੇਵਰੀਆ ਦੇ ਸਵਰੇਜੀ ਖਰਗ ਪਿੰਡ ਦੀ ਸਤਾਰਾਂ ਸਾਲਾ ਨੇਹਾ ਦੇ ਮਾਪਿਆਂ ਨੇ ਉਸ ਦੇ ਲਾਪਤਾ ਹੋਣ ਦਾ ਪਿੰਡ ਚ ਰੌਲਾ ਪਾ ਦਿਤਾ

ਪਰ ਕੁੜੀ ਦੀ ਲਾਸ਼ ਇਕ ਪੁਲ ਤੋੰ ਲਟਕਦੀ ਮਿਲੀ ਤਾਂ ਪੁਲਸ ਨੇ ਜਾਂਚ ਕੀਤੀ, ਹੈਰਾਨ ਕਰਦਾ ਖੁਲਾਸਾ ਹੋਇਆ ਕਿ ਸਤਾਰਾਂ ਸਾਲਾ ਨੇਹਾ ਪੜਨਾ ਚਾਹੁੰਦੀ ਸੀ ਪਰ ਗਰੀਬੀ ਨੇ ਰਾਹ ਰੋਕ ਦਿਤਾ, ਉਹ ਜੀਨ ਪਾਉਣ ਦੀ ਸ਼ੁਕੀਨ ਸੀ, ਮਾੰ ਨੇ ਪੁਰਾਣੀ ਜੀਨ ਲੈ ਦਿਤੀ

ਜਦ ਕੁੜੀ ਨੇ ਘਰ ਚ ਜੀਨ ਪਾ ਲਈ ਤਾਂ ਦਾਦਾ ਦਾਦੀ, ਚਾਚਾ, ਚਾਚੀ ਸਭ ਭੜਕ ਪਏ ਕਿ ਇਹ ਬਾਕੀ ਬਚਿਆਂ ਨੂ ਵੀ ਵਿਗਾੜੇਗੀ

ਗੁਆਂਢੀ ਪਰਿਵਾਰ ਵੀ ਜੀਨ ਕਰਕੇ ਨਰਾਜ਼ ਸਨ, ਸਭ ਨੇ ਮਿਲ ਕੇ ਏਸ ਗਲੋੰ ਕੁੜੀ ਦੀ ਕੁਟਮਾਰ ਕੀਤੀ, ਸਿਰ ਚ ਗੰਭੀਰ ਸਟਾਂ ਮਾਰੀਆਂ, ਗਲ ਘੁਟ ਕੇ ਜਾਨ ਲੈ ਲਈ, ਵਿਚ ਬਚਾਅ ਕਰਨ ਆਈ ਨੇਹਾ ਦੀ ਮਾਂ ਤੇ ਭੈਣ ਦੀ ਵੀ ਕੁਟਮਾਰ ਕੀਤੀ, ਤੇ ਘਰੋੰ ਕਢਣ ਦੀ ਧਮਕੀ ਦਿਤੀ, ਨੇਹਾ ਦਾ ਪਿਤਾ ਪੰਜਾਬ ਦੇ ਲੁਧਿਆਣਾ ਚ ਮਜ਼ਦੂਰੀ ਕਰਦਾ ਹੈ।

ਨੇਹਾ ਦੀ ਲਾਸ਼ ਇਕ ਆਟੋ ਚ ਰਖ ਕੇ ਖੁਰਦ ਬੁਰਦ ਕਰਨ ਲਈ ਨਦੀ ਚ ਸੁਟਣ ਲਈ ਲੈ ਗਏ, ਪਰ ਲਾਸ਼ ਨਦੀ ਦੇ ਪੁਲ ਦੀ ਰੇਲਿੰਗ ਚ ਫਸ਼ ਗਈ ਸੀ

ਜਾੰਚ ਕਰਨ ਮਗਰੋਂ ਪੁਲਸ ਨੇ ਇਸ ਸਨਸਨੀਖੇਜ ਵਾਰਦਾਤ ਵਿਚ ਨੇਹਾ ਦੀ ਮਾਂ ਦੇ ਬਿਆੰਨਾਂ ਦੇ ਅਧਾਰ ਤੇ ਨੇਹਾ ਦੇ ਦਾਦਾ ਦਾਦੀ, ਚਾਚਾ ਚਾਚੀ, ਆਟੋ ਚਾਲਕ ਤੇ ਦੋ ਗੁਆਂਢੀਆਂ ਖਿਲ਼ਾਫ ਕੇਸ ਦਰਜ ਕਰ ਲਿਆ ਹੈ

ਆਟੋ ਚਾਲਕ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ, ਬਾਕੀ ਮੁਲਜ਼ਮ ਫ਼ਰਾਰ ਹਨ।

Comment here