ਸਿਆਸਤਖਬਰਾਂਦੁਨੀਆ

ਜਲਵਾਯੂ ਦੇ ਮੁੱਦੇ ਤੇ ਅਮਰੀਕਾ ਨਾਲ ਸੰਬੰਧਾਂ ਚ ਸੁਧਾਰ ਬਾਰੇ ਚੀਨ ਦੀ ਅਪੀਲ

ਬੀਜਿੰਗ- ਵਾਤਾਵਰਨ ਦੇ ਮੁੱਦੇ ਤੇ ਚੀਨ ਨੇ ਫਿਕਰਮੰਦੀ ਜਾ਼ਹਰ ਕਰਦਿਆਂ ਅਮਰੀਕਾ ਨੂੰ ਕਿਹਾ ਹੈ ਕਿ ਸੰਬੰਧਾਂ ਚ ਸੁਧਾਰ ਨਾ ਹੋਣਾ ਜਲਵਾਯੂ ਬਦਲਾਅ ਦੇ ਮਾਮਲੇ ਚ ਅਸਰ ਪਾ ਸਕਦਾ ਹੈ, ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਅਮਰੀਕਾ ਦੇ ਜਲਵਾਯੂ ਦੂਤ ਜਾਨ ਕੈਰੀ ਨੂੰ ਅਪੀਲ ਕੀਤੀ ਕਿ ਪਹਿਲਾਂ ਤੋਂ ਖ਼ਰਾਬ ਚੱਲ ਰਹੇ ਅਮਰੀਕਾ-ਚੀਨ ਦੇ ਸੰਬੰਧ ਜਲਵਾਯੂ ਬਦਲਾਅ ’ਤੇ ਦੋਵੇਂ ਦੇਸ਼ਾਂ ਵਿਚਾਲੇ ਸਹਿਯੋਗ ਨੂੰ ਘੱਟ ਕਰ ਸਕਦੇ ਹਨ। ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਵਾਂਗ ਨੇ ਬੁੱਧਵਾਰ ਨੂੰ ਵੀਡੀਓ ਲਿੰਕ ਜ਼ਰੀਏ ਕੈਰੀ ਨੂੰ ਕਿਹਾ ਕਿ ਅਜਿਹਾ ਸਹਿਯੋਗ ਸੰਬੰਧਾਂ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ ਅਤੇ ਉਨ੍ਹਾਂ ਨੇ ਅਮਰੀਕਾ ਨਾਲ ਸੰਬੰਧਾਂ ’ਚ ਸੁਧਾਰ ਦੇ ਕਦਮ ਚੁੱਕਣ ਦੀ ਅਪੀਲ ਕੀਤੀ। ਸੀ. ਜੀ. ਟੀ. ਐੱਨ. ’ਤੇ ਵਿਖਾਈ ਬੈਠਕ ’ਚ ਇਕ ਵੀਡੀਓ ਕਲਿੱਪ ਮੁਤਾਬਕ ਜਲਵਾਯੂ ਵਾਰਤਾ ਲਈ ਚੀਨ ਦੇ ਤਿਆਨਜਿਨ ਸ਼ਹਿਰ ’ਚ ਮੌਜੂਦ ਕੈਰੀ ਨੇ ਕਿਹਾ ਕਿ ਚੀਨ ਜਲਵਾਯੂ ਬਦਲਾਅ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ’ਚ ਬੇਹੱਦ ਅਹਿਮ ਭੂਮਿਕਾ ਨਿਭਾਉਂਦਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਬੁੱਧਵਾਰ ਨੂੰ ਇਕ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਚੀਨ ਅਤੇ ਅਮਰੀਕਾ ਵਿਚਾਲੇ ਕੁਝ ਮੁੱਦਿਆਂ ’ਤੇ ਮਤਭੇਦ ਹੈ। ਇਸ ਦੇ ਨਾਲ ਹੀ ਸਾਡੇ ਜਲਵਾਯੂ ਬਦਲਾਅ ਵਰਗੇ ਕਈ ਖੇਤਰਾਂ ’ਚ ਸਾਂਝਾ ਹਿੱਤ ਹੈ। ਦੋਵੇਂ ਪੱਖਾਂ ਨੂੰ ਇਕ-ਦੂਜੇ ਦਾ ਸਨਮਾਨ ਅਤੇ ਆਪਸੀ ਲਾਭਕਾਰੀ ਸਹਿਯੋਗ ਕਰਦੇ ਹੋਏ ਸੰਵਾਦ ਬਣਾ ਕੇ ਰੱਖਣਾ ਚਾਹੀਦਾ ਹੈ। ਚੀਨ ਪਹੁੰਚਣ ਤੋਂ ਪਹਿਲਾਂ ਕੈਰੀ ਮੰਗਲਵਾਰ ਨੂੰ ਜਾਪਾਨੀ ਅਧਿਕਾਰੀਆਂ ਦੇ ਨਾਲ ਜਲਵਾਯੂ ਮੁੱਦਿਆਂ ’ਤੇ ਚਰਚਾ ਲਈ ਮੰਗਲਵਾਰ ਨੂੰ ਜਾਪਾਨ ’ਚ ਰੁਕੇ ਸਨ। ਜ਼ਿਕਰਯੋਗ ਹੈ ਕਿ ਚੀਨ ਦੁਨੀਆ ’ਚ ਗ੍ਰੀਨ ਹਾਊਸ ਗੈਸ ਦਾ ਸਭ ਤੋਂ ਵੱਡਾ ਪੈਦਾਵਾਰ ਹੈ ਅਤੇ ਇਸ ਦੇ ਬਾਅਦ ਅਮਰੀਕਾ ਦਾ ਨੰਬਰ ਆਉਂਦਾ ਹੈ। ਵਪਾਰ, ਤਕਨਾਲੋਜੀ ਅਤੇ ਮਨੁੱਖੀ ਅਧਿਕਾਰਾਂ ਦੇ ਵਿਵਾਦ ਕਾਰਨ ਅਮਰੀਕਾ ਅਤੇ ਚੀਨ ਵਿਚਾਲੇ ਸੰਬੰਧ ਤਣਾਅਪੂਰਨ ਹੋ ਗਏ ਹਨ ਪਰ ਦੋਵੇਂ ਦੇਸ਼ਾਂ ਨੇ ਜਲਵਾਯੂ ਸੰਕਟ ਨੂੰ ਸੰਭਾਵਿਤ ਸਹਿਯੋਗ ਦੇ ਖੇਤਰ ਦੇ ਤੌਰ ’ਤੇ ਪਛਾਣਿਆ ਹੈ।

Comment here