ਸਿਹਤ-ਖਬਰਾਂਖਬਰਾਂ

ਚੰਡੀਗੜ੍ਹ-ਸੀਵਰੇਜ ਚੋਂ ਮਿਲਿਆ ਕਰੋਨਾ ਵਾਇਰਸ

ਚੰਡੀਗੜ੍ਹ- ਵਿਸ਼ਵ ਭਰ ਵਿਚ ਕਰੋਨਾ ਨੇ ਕਹਿਰ ਮਚਾਇਆ ਹੋਇਆ ਹੈ। ਚੰਡੀਗੜ੍ਹ ਸ਼ਹਿਰ ਵਿੱਚ ਪਹਿਲੀ ਵਾਰ ਸੀਵਰੇਜ ਦੇ ਨਮੂਨਿਆਂ ਵਿੱਚ ਕੋਰੋਨਾ ਵਾਇਰਸ ਪਾਇਆ ਗਿਆ ਹੈ। ਇਨ੍ਹਾਂ ਨਮੂਨਿਆਂ ਦੀ ਪੀਜੀਆਈ ਚੰਡੀਗੜ੍ਹ ਦੇ ਵਾਇਰੋਲੋਜੀ ਵਿਭਾਗ  ਵਿੱਚ ਜਾਂਚ ਕੀਤੀ ਗਈ ਹੈ। WHO-ICMR ਕੇਂਦਰ ਨੇ ਅਜਿਹੀ ਜਾਂਚ ਦੀ ਸਿਫਾਰਿਸ਼ ਕੀਤੀ ਹੈ। ਤਾਂ ਜੋ ਵਾਤਾਵਰਨ ‘ਤੇ ਕੋਰੋਨਾ ਦੇ ਪ੍ਰਭਾਵ ਦੀ ਜਾਂਚ ਕੀਤੀ ਜਾ ਸਕੇ। ਪੀਜੀਆਈ, ਚੰਡੀਗੜ੍ਹ ਵਿਖੇ ਪ੍ਰੋਫੈਸਰ ਮਿੰਨੀ ਪੀ ਸਿੰਘ ਨੇ ਕਿਹਾ ਕਿ ਅਸੀਂ ਪਿਛਲੇ ਦਸੰਬਰ ਮਹੀਨੇ ਤੋਂ ਗੰਦੇ ਪਾਣੀ ਦੇ ਟਰੀਟਮੈਂਟ ਪਲਾਂਟਾਂ ਤੋਂ ਨਮੂਨੇ ਇਕੱਠੇ ਕਰਨੇ ਸ਼ੁਰੂ ਕੀਤੇ ਸਨ। ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਅੰਮ੍ਰਿਤਸਰ ਦੇ ਪਲਾਂਟਾਂ ਤੋਂ ਵੀ ਸੈਂਪਲ ਲਏ ਗਏ ਹਨ। ਹਰ ਹਫ਼ਤੇ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦਸੰਬਰ ਵਿੱਚ ਸਾਡੇ ਕੋਲ ਆਏ ਨਮੂਨਿਆਂ ਵਿੱਚ ਕੋਰੋਨਾ ਵਾਇਰਸ ਨਹੀਂ ਪਾਇਆ ਗਿਆ ਸੀ। ਪਰ ਹੁਣ ਇਨਫੈਕਸ਼ਨ ਵਧਣ ਤੋਂ ਬਾਅਦ ਚੰਡੀਗੜ੍ਹ ਦੇ ਸੀਵਰੇਜ ਦੇ ਪਾਣੀ  ‘ਚ ਕੋਰੋਨਾ ਵਾਇਰਸ ਮਿਲਿਆ ਹੈ। ਸੀਵਰੇਜ ਦੇ ਨਮੂਨਿਆਂ ਦੀ ਜਾਂਚ ਕਰਨ ਦਾ ਤਰੀਕਾ ਕਾਫੀ ਵੱਖਰਾ ਹੈ। ਭਾਵ, ਮਨੁੱਖੀ ਨਮੂਨਿਆਂ ਦੀ ਜਾਂਚ ਦੇ ਮੁਕਾਬਲੇ ਇਸਦੀ ਪ੍ਰਕਿਰਿਆ ਵੱਖਰੀ ਹੈ। ਇਸ ਦੇ ਲਈ, ਪਹਿਲਾਂ 2-3 ਮਿਲੀਲੀਟਰ ਸੀਵਰੇਜ ਨੂੰ ਲਗਭਗ ਤਿੰਨ ਦਿਨਾਂ ਲਈ ਸੁਰੱਖਿਅਤ ਰੱਖਿਆ ਜਾਂਦਾ ਹੈ ਅਤੇ ਗਾੜ੍ਹਾ ਹੋਣ ਦਿੱਤਾ ਜਾਂਦਾ ਹੈ। ਇਹ ਬੇਹੱਦ ਜ਼ਰੂਰੀ ਹੈ। ਫਿਰ ਇਸ ਤੋਂ ਬਾਅਦ ਇਸ ‘ਚੋਂ ਨਿਊਕਲੀਕ ਐਸਿਡ ਕੱਢ ਕੇ ਪਾਣੀ ਨੂੰ ਸਾਫ ਕੀਤਾ ਜਾਂਦਾ ਹੈ। ਤਾਂ ਜੋ ਸੀਵਰੇਜ ਦੇ ਪਾਣੀ ਵਿੱਚ ਪਾਏ ਜਾਣ ਵਾਲੇ ਸੰਭਾਵੀ ਵਾਇਰਸ ਨੂੰ ਅਲੱਗ ਕੀਤਾ ਜਾ ਸਕੇ। ਫਿਰ ਇਸ ਨਮੂਨੇ ਦੀ ਇੱਕ RT-PCR ਮਸ਼ੀਨ ਵਿੱਚ ਜਾਂਚ ਕੀਤੀ ਜਾਂਦੀ ਹੈ। ਇਹ ਪਤਾ ਲਗਾਉਣ ਲਈ ਕਿ ਕੀ ਇਹ ਵਾਇਰਸ ਹੈ ਜਾਂ ਨਹੀਂ। WHO ਦੇ ਅਨੁਸਾਰ, ਜੇਕਰ ਕਿਸੇ ਰਿਹਾਇਸ਼ ਦੇ ਸੀਵਰੇਜ ਵਿੱਚ ਕੋਰੋਨਾ ਵਾਇਰਸ ਪਾਇਆ ਜਾਂਦਾ ਹੈ, ਤਾਂ ਇਸਦਾ ਮਤਲਬ ਹੈ ਕਿ ਉੱਥੇ ਇੱਕ ਜਾਂ ਇੱਕ ਤੋਂ ਵੱਧ ਲੋਕ ਸੰਕਰਮਿਤ ਹਨ।

Comment here