ਤਾਇਪੇ-ਲੰਘੇ ਦਿਨੀਂ ਤਾਇਵਾਨ ਨੂੰ ਲੈ ਕੇ ਚੀਨ ਦੀਆਂ ਹਰਕਤਾਂ ਵਿਚਾਲੇ ਰਾਸ਼ਟਰਪਤੀ ਸਾਈ ਇੰਗ-ਵੇਨ ਨੇ ਕਿਹਾ ਕਿ ਚੀਨ ਉਨ੍ਹਾਂ ਨੂੰ ਝੁਕਣ ਲਈ ਮਜਬੂਰ ਨਹੀਂ ਕਰ ਸਕਦਾ। ਤਾਇਵਾਨ ਆਪਣੀ ਆਜ਼ਾਦੀ ਤੇ ਲੋਕਤੰਤਰੀ ਤਰੀਕੇ ਨੂੰ ਨਹੀਂ ਛੱਡੇਗਾ। ਤਾਇਵਾਨੀ ਰਾਸ਼ਟਰਪਤੀ ਦਾ ਇਹ ਜਵਾਬ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਤਾਇਵਾਨ ਨੂੰ ਚੀਨ ਵਿਚ ਮਿਲਾਉਣ ਦੇ ਪ੍ਰਗਟਾਏ ਖ਼ਦਸ਼ੇ ਤੋਂ ਬਾਅਦ ਆਇਆ ਹੈ। ਇਸ ਤੋਂ ਪਹਿਲਾਂ ਚੀਨ ਨੇ ਚਾਰ ਦਿਨਾਂ ਵਿਚ ਆਪਣੇ ਲੜਾਕੂ ਜਹਾਜ਼ ਭੇਜ ਕੇ 150 ਵਾਰ ਤੋਂ ਜ਼ਿਆਦਾ ਤਾਇਵਾਨ ਦੀ ਹਵਾਈ ਸੀਮਾ ਦੀ ਉਲੰਘਣਾ ਕੀਤੀ। ਚੀਨ ਦਾ ਦਾਅਵਾ ਹੈ ਕਿ ਤਾਇਵਾਨ ਉਸ ਦਾ ਹਿੱਸਾ ਹੈ, ਹਾਲਾਂਕਿ 1949 ਤੋਂ ਦੋਵੇਂ ਵੱਖ-ਵੱਖ ਸ਼ਾਸਨ ਵਿਵਸਥਾ ਵਿਚ ਪ੍ਰਭੂਸੱਤਾ ਸੰਪੰਨ ਰਾਸ਼ਟਰ ਦੀ ਤਰ੍ਹਾਂ ਕੰਮ ਕਰ ਰਹੇ ਹਨ। ਇਸ ਵਿਚਾਲੇ ਚੀਨ ਨੇ ਕੌਮਾਂਤਰੀ ਮੰਚਾਂ ’ਤੇ ਤਾਇਵਾਨ ਦੀ ਸੁਤੰਤਰ ਮਾਨਤਾ ਦਾ ਲਗਾਤਾਰ ਵਿਰੋਧ ਕੀਤਾ।
ਚੀਨ ਸਾਨੂੰ ਨਹੀਂ ਝੁਕਾਅ ਸਕਦਾ-ਸਾਈ ਇੰਗ ਵੇਨ

Comment here