ਬੀਜਿੰਗ-ਮਨੁੱਖੀ ਅਧਿਕਾਰਾਂ ਦੇ ਘਾਣ ਦੇ ਇੱਕ ਹੋਰ ਕਦਮ ਵਿੱਚ ਚੀਨੀ ਤਕਨੀਕੀ ਕੰਪਨੀਆਂ ਹੁਣ ਆਪਣੇ ਪਾਠਕ੍ਰਮ ਵਿੱਚੋਂ ਉਇਗਰ ਅਤੇ ਤਿੱਬਤੀ ਭਾਸ਼ਾਵਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਹ ਨਾ ਸਿਰਫ਼ ਉਨ੍ਹਾਂ ਨੂੰ ਕੋਰਸਾਂ ਤੋਂ ਸੈਂਸਰ ਕਰ ਰਹੇ ਹਨ, ਸਗੋਂ ਆਪਣੀਆਂ ਵੈੱਬਸਾਈਟਾਂ ਤੋਂ ਇਨ੍ਹਾਂ ਭਾਸ਼ਾਵਾਂ ਵਿਚ ਕੀਤੀਆਂ ਟਿੱਪਣੀਆਂ ’ਤੇ ਵੀ ਪਾਬੰਦੀ ਲਗਾ ਰਹੇ ਹਨ।
ਯੂਨੈਸਕੋ ਦੇ ਨਾਲ ਭਾਈਵਾਲੀ ਵਾਲੀ ਭਾਸ਼ਾ-ਸਿੱਖਾਉਣ ਵਾਲੀ ਐਪ ਟਾਕਮੇਟ ਨੇ ਆਪਣੇ ਅਧਿਕਾਰਤ ਵੀਬੋ ਅਕਾਊਂਟ ’ਤੇ ਕਿਹਾ ਕਿ ਉਸ ਨੇ ਸਰਕਾਰੀ ਨੀਤੀਆਂ ਕਾਰਨ ਤਿੱਬਤੀ ਅਤੇ ਉਈਗਰ ਭਾਸ਼ਾ ਦੀਆਂ ਕਲਾਸਾਂ ਨੂੰ ਅਸਥਾਈ ਤੌਰ ’ਤੇ ਹਟਾ ਦਿੱਤਾ ਹੈ। ਉਸਨੇ ਇਹ ਘੋਸ਼ਣਾ ਪਿਛਲੇ ਸ਼ੁੱਕਰਵਾਰ ਨੂੰ ਪੋਸਟ ਕੀਤੀ। ਐਪ ਭਾਸ਼ਾਈ ਵਿਭਿੰਨਤਾ ਦੇ ਕਾਰਨ 100 ਭਾਸ਼ਾਵਾਂ ਵਿੱਚ ਕੋਰਸ ਪੇਸ਼ ਕਰਦਾ ਹੈ। ਬਿਲੀਬਿਲੀ ਨਾਮ ਦੀ ਇੱਕ ਹੋਰ ਵੈੱਬਸਾਈਟ ਨੇ ਉਇਗਰ ਅਤੇ ਤਿੱਬਤੀ ਭਾਸ਼ਾਵਾਂ ਵਿੱਚ ਪੋਸਟ ਕੀਤੀਆਂ ਟਿੱਪਣੀਆਂ ’ਤੇ ਪਾਬੰਦੀ ਲਗਾ ਦਿੱਤੀ ਹੈ।
ਜਦੋਂ ਇੰਟਰਨੈਸ਼ਨਲ ਸਾਈਬਰ ਪਾਲਿਸੀ ਸੈਂਟਰ ਦੇ ਸੀਨੀਅਰ ਵਿਸ਼ਲੇਸ਼ਕ, ਫਰਗਸ ਰਿਆਨ ਨੇ ਉਇਗਰ ਅਤੇ ਤਿੱਬਤੀ ਭਾਸ਼ਾ ਵਿੱਚ ਟਿੱਪਣੀਆਂ ਲਿਖਣ ਦੀ ਕੋਸ਼ਿਸ਼ ਕੀਤੀ, ਤਾਂ ਉਸਨੂੰ ਗਲਤ ਸੰਦੇਸ਼ ਮਿਲੇ। ਲਿਖਿਆ ਸੀ ਕਿ ਟਿੱਪਣੀ ਵਿੱਚ ਸੰਵੇਦਨਸ਼ੀਲ ਜਾਣਕਾਰੀ ਹੈ। ਜਦੋਂ ਕਿ ਹੋਰ ਗੈਰ-ਮੈਂਡਰਿਨ ਭਾਸ਼ਾਵਾਂ ਵਿੱਚ ਟਿੱਪਣੀਆਂ ਬਿਲਕੁਲ ਠੀਕ ਦਿਖਾਈ ਦੇ ਰਹੀਆਂ ਹਨ।
Comment here