ਸਿਆਸਤਖਬਰਾਂਦੁਨੀਆ

ਚਿਨ ਗਾਂਗ ਅਮਰੀਕਾ ’ਚ ਚੀਨ ਦਾ ਨਵਾਂ ਵਿਦੇਸ਼ ਮੰਤਰੀ ਨਿਯੁਕਤ

ਬੀਜਿੰਗ-ਚੀਨ ਨੇ ਜੋ ਵਾਂਗ ਯੀ ਦੀ ਜਗ੍ਹਾ ਅਮਰੀਕਾ ’ਚ ਆਪਣੇ ਰਾਜਦੂਤ ਚਿਨ ਗਾਂਗ ਨੂੰ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤਾ ਹੈ। ਮੌਜੂਦਾ ਵਿਦੇਸ਼ ਮੰਤਰੀ ਵਾਂਗ ਯੀ (69) ਨੂੰ ਤਰੱਕੀ ਦੇ ਕੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਸਿਆਸੀ ਬਿਊਰੋ ’ਚ ਸ਼ਾਮਲ ਕੀਤਾ ਗਿਆ ਹੈ ਅਤੇ ਉਹ ਦੇਸ਼ ਦੇ ਚੋਟੀ ਦੇ ਡਿਪਲੋਮੈਟ ਬਣ ਗਏ ਹਨ। ਬਿਊਰੋ ਨੀਤੀਗਤ ਮਾਮਲਿਆਂ ’ਚ ਪਾਰਟੀ ਦੀ ਸਿਖ਼ਰਲੀ ਸੰਸਥਾ ਹੈ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ 56 ਸਾਲਾ ਚਿਨ ਇਹ ਅਹੁਦਾ ਕਦੋਂ ਸੰਭਾਲਣਗੇ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਤੇ ਸਹਾਇਕ ਵਿਦੇਸ਼ ਮੰਤਰੀ ਹੁਆ ਚੁਨਯਿੰਗ ਨੇ ਟਵੀਟ ਕੀਤਾ, ‘‘ਚੀਨ ਦਾ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤੇ ਜਾਣ ’ਤੇ ਚਿਨ ਗਾਂਗ ਨੂੰ ਵਧਾਈ ! ਚੀਨ ਦੀ ਕੂਟਨੀਤੀ ’ਚ ਇਕ ਸ਼ਾਨਦਾਰ ਨਵੇਂ ਅਧਿਆਏ ਦੀ ਉਮੀਦ ਹੈ।’’ ਇਹ ਐਲਾਨ ਹੈਰਾਨੀਜਨਕ ਹੈ ਕਿਉਂਕਿ ਅਗਲੇ ਸਾਲ 5 ਮਾਰਚ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸਾਲਾਨਾ ਸੈਸ਼ਨ ਦੌਰਾਨ ਨਵੇਂ ਪ੍ਰਧਾਨ ਮੰਤਰੀ ਦੀ ਅਗਵਾਈ ’ਚ ਨਵਾਂ ਪ੍ਰਸ਼ਾਸਨ ਅਹੁਦਾ ਸੰਭਾਲੇਗਾ।

Comment here