ਚੰਡੀਗੜ੍ਹ: ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਬੀਤੇ ਦਿਨ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਲਈ ਆਖਰਕਾਰ ਚਰਨਜੀਤ ਸਿੰਘ ਚੰਨੀ ਦੇ ਨਾਂਅ ਦਾ ਐਲਾਨ ਕੀਤਾ ਹੈ। ਐਲਾਨ ਕਰਨ ਤੋਂ ਬਾਅਦ ਵਰਕਰਾਂ ਵਿੱਚ ਖ਼ਾਸਾ ਉਤਸ਼ਾਹ ਅਤੇ ਭਰਵੀਂ ਖੁਸ਼ੀ ਪਾਈ ਜਾ ਰਹੀ ਹੈ। ਕਾਂਗਰਸ ਵੱਲੋਂ ਇਸ ਐਲਾਨ ਉਪਰੰਤ ਹੀ ਪ੍ਰਚਾਰ ਲਈ ਇੱਕ ਨਵਾਂ ਗੀਤ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕੀਤਾ ਗਿਆ ਹੈ। ਗੀਤ ਦਾ ਨਾਂ ਸਾਡਾ ਚੰਨੀ ਰੱਖਿਆ ਗਿਆ ਹੈ। ਇਸ ਉਪਰੰਤ ਤੁਸੀ ਇਹ ਗੀਤ ਤੁਹਾਨੂੰ ਚੰਨੀ ਸਰਕਾਰ ਦੇ ਰਾਜ ਵਿੱਚ ਕਾਂਗਰਸ ਦੀਆਂ ਪ੍ਰਾਪਤੀਆਂ ਗਿਣਾਵੇਗਾ ਅਤੇ ਦੱਸੇਗਾ ਕਿ ਪੰਜ ਸਾਲ ਪਹਿਲਾਂ ਵਾਲੇ ਮੁੱਖ ਮੰਤਰੀ ਅਤੇ ਉਸ ਤੋਂ ਬਾਅਦ ਵਾਲੇ ਚੰਨੀ ਵਿੱਚ ਕੀ ਫ਼ਰਕ ਹੈ।
ਚਰਨਜੀਤ ਚੰਨੀ ਲਈ ਪ੍ਰਚਾਰ ਗੀਤ ਜਾਰੀ

Comment here