ਸ਼੍ਰੀਨਗਰ-ਇੱਥੋਂ ਦੀ ਪੁਲਸ ਦੀ ਜਾਣਕਾਰੀ ਅਨੁਸਾਰ ਲਸ਼ਕਰ-ਏ-ਤਇਬਾ ਨਾਲ ਜੁੜੇ ਅੱਤਵਾਦੀ ਸੰਗਠਨ ਦਿ ਰੈਜ਼ਿਡੈਂਟਸ ਫਰੰਟ (ਟੀ.ਆਰ.ਐੱਫ.) ਦੇ ਦੋ ਅੱਤਵਾਦੀਆਂ ਨੂੰ ਸ਼੍ਰੀਨਗਰ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਸ਼੍ਰੀਨਗਰ ਪੁਲਸ ਨੇ ਟਵੀਟ ਕੀਤਾ, “ਸ਼੍ਰੀਨਗਰ ਪੁਲਸ ਨੇ ਟੀ.ਆਰ.ਐੱਫ. ਦੇ 2 ਅੱਤਵਾਦੀਆਂ ਜੁਬੈਰ ਗੁੱਲ ਅਤੇ ਮੁਹੰਮਦ ਹਮਜ਼ਾ ਵਲੀ ਨੂੰ ਗ੍ਰਿਫ਼ਤਾਰ ਕੀਤਾ ਹੈ।” ਉਨ੍ਹਾਂ ਦੱਸਿਆ ਕਿ ਇਹ ਕਈ ਅੱਤਵਾਦੀ ਘਟਨਾਵਾਂ ਵਿਚ ਸ਼ਾਮਲ ਸਨ। ਇਕ ਪੁਲਸ ਅਧਿਕਾਰੀ ਨੇ ਦੱਸਿਆ, “ਉਨ੍ਹਾਂ ਕੋਲੋਂ ਇਕ ਪਿਸਤੌਲ, ਇਕ ਗ੍ਰਨੇਡ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ।”
ਘਾਟੀ ‘ਚ ਟੀ.ਆਰ.ਐੱਫ. ਦੇ ਦੋ ਅੱਤਵਾਦੀ ਅਸਲੇ ਸਮੇਤ ਗ੍ਰਿਫ਼ਤਾਰ

Comment here