ਅਪਰਾਧਸਿਆਸਤਖਬਰਾਂ

ਗੋਲਡੀ ਬਰਾੜ ਦੀ ਸੋਸ਼ਲ ਮੀਡਿਆ ਪੋਸਟ ਫ਼ਰਜ਼ੀ-ਪੰਜਾਬ ਪੁਲਿਸ

ਚੰਡੀਗੜ੍ਹ-ਪੰਜਾਬ ਵਿਚ ਲਗਾਤਾਰ ਅਪਰਾਧਕ ਵਾਰਦਾਤਾਂ ਵਧ ਰਹੀਆਂ ਹਨ। ਆਏ ਦਿਨ ਕੋਈ ਨਾ ਕੋਈ ਵਾਰਦਾਤ ਸਾਹਮਣੇ ਆ ਰਹੀ ਹੈ। ਜੋ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰ ਰਹੀ ਹੈ, ਹਾਲ ਹੀ ਵਿਚ ਗੈਂਗਸਟਰ ਗੋਲਡੀ ਬਰਾੜ ਵੱਲੋਂ ਆਪਣੇ ਸੋਸ਼ਲ ਅਕਾਊਂਟ ਤੋਂ ਇਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਵਿਚ ਉਸ ਵੱਲੋਂ ਜੇਲ੍ਹ ਵਿਚ ਕੀਤੇ ਗਏ ਕਤਲ ਨੂੰ ਲੈ ਕੇ ਕਿਹਾ ਗਿਆ ਹੈ ਕਿ ਜੇਲ੍ਹ ਵਿਚ ਮੋਹਨਾ ਮਾਨਸਾ ਤੇ ਮਨਦੀਪ ਤੂਫ਼ਾਨ ਦਾ ਮਰਡਰ ਹੋਇਆ ਹੈ, ਇਹਦੀ ਜਿੰਮੇਵਾਰੀ ਅਸੀਂ ਲੈਂਦੇ ਆ…..
ਫ਼ਰਜ਼ੀ ਪੋਸਟ ਨੂੰ ਲੈ ਕੇ ਪੰਜਾਬ ਪੁਲਿਸ ਨੇ ਜਾਰੀ ਕੀਤੀ ਹਿਦਾਇਤ ਪੁਲਿਸ ਦਾ ਕਹਿਣਾ ਹੈ ਕਿ ਇਹ ਪੋਸਟ ਫ਼ਰਜ਼ੀ ਹੈ ਅਤੇ ਇਹ ਪੋਸਟ ਲੋਕਾਂ ਨੂੰ ਭਰਮਾਉਣ ਦੇ ਲਈ ਪਾਈ ਗਈ ਹੈ। ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਖ਼ਰਾਬ ਕਾਰਨ ਲਈ ਸੋਸ਼ਲ ਮੀਡਿਆ ‘ਤੇ ਕਈ ਤਰ੍ਹਾਂ ਦੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ। ਇਹ ਜਨਤਾ ਦਾ ਧਿਆਨ ਖਿੱਚਣ ਲਈ ਝੂਠਾ ਦਾਅਵਾ ਹੈ। ਅਸੀਂ ਤੁਹਾਨੂੰ ਸਾਰਿਆਂ ਨੂੰ ਅਫਵਾਹਾਂ ਫੈਲਾਉਣ ਵਾਲਿਆਂ ਤੋਂ ਦੂਰ ਰਹਿਣ ਅਤੇ ਸੋਸ਼ਲ ਮੀਡਿਆ ਪਲੇਟਫਾਰਮਾਂ ‘ਤੇ ਸ਼ੇਅਰ ਕਰਨ ਤੋਂ ਪਹਿਲਾਂ ਖ਼ਬਰਾਂ ਦੀ ਪੁਸ਼ਟੀ ਕਾਰਨ ਦੀ ਸਲਾਹ ਦਿੰਦੇ ਹਾਂ।

Comment here