ਅਪਰਾਧਖਬਰਾਂ

ਗੈਂਗਸਟਰ ਭਗਵਾਨਪੁਰੀਆ ਨੇ ਜੇਲ ਚ ਬੈਠੇ ਨੇ ਮੰਗੀ ਫਿਰੌਤੀ

ਅੰਮ੍ਰਿਤਸਰ – ਪੰਜਾਬ ਵਿੱਚ ਅਪਰਾਧੀਆਂ ਨੂੰ ਪੁਲਸ ਦਾ ਡਰ ਕਿੰਨਾ ਕੁ ਹੈ, ਇਸ ਦਾ ਅੰਦਾਜ਼ਾ ਹਰ ਦਿਨ ਵਾਪਰ ਰਹੀਆਂ ਵੱਡੀਆਂ ਅਪਰਾਧਕ ਵਾਰਦਾਤਾਂ ਤੋੰ ਲਗਦਾ ਹੈ। ਤਿਹਾੜ ਜੇਲ੍ਹ ‘ਚ ਬੰਦ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਪੁਲਿਸ ਲਾਈਨ ਨੇੜੇ ਡਾਕਟਰ ਤੋਂ ਇੱਕ ਕਰੋੜ ਦੀ ਰੰਗਦਾਰੀ ਦੀ ਮੰਗ ਕੀਤੀ ਹੈ। ਲਗਾਤਾਰ ਚਾਰ ਵਾਰ ਆਏ ਫੋਨ ਕਾਰਨ ਡਾਕਟਰ ਤੇ ਉਸ ਦਾ ਪਰਿਵਾਰ ਕਾਫੀ ਖ਼ੌਫ ‘ਚ ਹੈ। ਡਾਕਟਰ ਨੇ ਆਪਣੇ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ। ਕਿਸੇ ਤਰ੍ਹਾਂ ਕਰੀਬੀਆਂ ਤੇ ਰਿਸ਼ਤੇਦਾਰਾਂ ਦੀ ਅਪੀਲ ‘ਤੇ ਡਾਕਟਰ ਨੇ ਹਿੰਮਤ ਜੁਟਾ ਕੇ ਸਿਵਲ ਲਾਈਨ ਥਾਣਾ ਤੇ ਲਾਰੈਂਸ ਰੋਡ ਪੁਲਿਸ ਚੌਕੀ ‘ਚ ਇਸ ਬਾਰੇ ਸ਼ਿਕਾਇਤ ਕੀਤੀ। ਹਾਲਾਂਕਿ ਸਿਵਲ ਲਾਈਨ ਥਾਣੇ ਦੇ ਇੰਚਾਰਜ ਇੰਸਪੈਕਟਰ ਸ਼ਿਵ ਦਰਸ਼ਨ ਨੇ ਘਟਨਾ ਤੋਂ ਸਾਫ਼ ਇਨਕਾਰ ਕੀਤਾ ਹੈ ਪਰ ਇਕ ਵੱਡੇ ਅਫਸਰ ਨੇ ਜੱਗੂ ਵੱਲੋਂ ਡਾਕਟਰ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਪੁਸ਼ਟੀ ਵੀ ਕੀਤੀ ਹੈ। ਜਾਣਕਾਰੀ ਮੁਤਾਬਕ ਲਾਰੈਂਸ ਰੋਡ ਸਥਿਤ ਪੁਲਿਸ ਲਾਈਨ ਨੇੜੇ ਰਹਿਣ ਵਾਲੇ ਇਕ ਡਾਕਟਰ ਨੂੰ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਤਿਹਾੜ ਜੇਲ੍ਹ ‘ਚ ਬੰਦ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਇਹੀ ਨਹੀਂ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਉਹ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਕਿਉਂਕਿ ਉਸ ਦੇ (ਜੱਗੂ) ਦੇ ਕਈ ਗੁਰਗੇ ਪ੍ਰਦੇਸ਼ ਦੇ ਕਈ ਸ਼ਹਿਰਾਂ ‘ਚ ਖੁਲੇਆਮ ਘੁੰਮ ਰਹੇ ਹਨ। ਘਟਨਾ ਤੋਂ ਬਾਅਦ ਤੋਂ ਡਾਕਟਰ ਤੇ ਉਸ ਦਾ ਪਰਿਵਾਰ ਵਾਲੇ ਕਾਫੀ ਦਹਿਸ਼ਤ ‘ਚ ਹਨ। ਬੁਕੀ ਐਂਗਲ ‘ਤੇ ਜਾਂਚ ‘ਚ ਜੁਟੇ ਪੁਲਿਸ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਵੇਲੇ ਦੀਵਾਲੀ ‘ਤੇ ਜ਼ੋਰ ਹੈ। ਕਈ ਬੁਕੀ ਲੁੱਕ ਕੇ ਬਿਠਾ ਰਹੇ ਹਨ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਧਮਕੀ ਜੱਗੂ ਦੀ ਬਜਾਏ ਕਿਸੇ ਹੋਰ ਗੈਂਗਸਟਰ ਜਾਂ ਫਿਰ ਬੁਕੀ ਵੱਲੋਂ ਦਿੱਤੀ ਗਈ ਹੋਵੇ। ਉਨ੍ਹਾਂ ਦੱਸਿਆ ਕਿ ਪੁਲਿਸ ਕਈ ਐਂਗਲ ‘ਤੇ ਜਾਂਚ ਕਰ ਰਹੀ ਹੈ।

Comment here