ਅਜਬ ਗਜਬਖਬਰਾਂਦੁਨੀਆ

ਗੁਟਖੇ ਦੇ ਪੈਕਟਾਂ ‘ਚੋਂ ਵਿਦੇਸ਼ ਕਰੰਸੀ ਬਰਾਮਦ

ਕੋਲਕਾਤਾ-ਕੋਲਕਾਤਾ ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਬੈਂਕਾਕ ਜਾਣ ਵਾਲੇ ਸਾਮਾਨ ਦੀ ਤਲਾਸ਼ੀ ਦੌਰਾਨ ਗੁਟਖੇ ਦੇ ਪੈਕਟਾਂ ਵਿਚੋਂ 40 ਹਜ਼ਾਰ ਅਮਰੀਕੀ ਡਾਲਰ ਜ਼ਬਤ ਕੀਤੇ ਗਏ ਹਨ। ਇਸ ਬਾਬਤ ਕਸਟਮ ਅਧਿਕਾਰੀਆਂ ਵਲੋਂ ਇਕ ਵੀਡੀਓ ਜਾਰੀ ਕੀਤੀ ਗਈ ਹੈ। ਕਸਟਮ ਦੇ ਅਧਿਕਾਰੀ ਗੁਟਖੇ ਦੇ ਪੈਕਟਾਂ ਨੂੰ ਖੋਲ੍ਹ ਰਹੇ ਹਨ ਅਤੇ ਉਸ ਵਿਚੋਂ ਅਮਰੀਕੀ ਡਾਲਰ ਨਿਕਲ ਰਹੇ ਹਨ। ਗੁਟਖੇ ਦੇ ਪੈਕਟਾਂ ਵਿਚੋਂ ਅਮਰੀਕੀ ਡਾਲਰ ਮਿਲਣ ‘ਤੇ ਕਸਟਮ ਦੇ ਅਧਿਕਾਰੀ ਹੈਰਾਨ ਰਹਿ ਗਏ। ਦੱਸ ਦੇਈਏ ਕਿ ਹਾਲ ਵਿਚ ਹੀ ਕੋਲਕਾਤਾ ਵਿਚ ਵਿਦੇਸ਼ੀ ਕਰੰਸੀ ਦੇ ਕਈ ਮਾਮਲੇ ਸਾਹਮਣੇ ਆਏ ਹਨ ਪਰ ਇਹ ਪਹਿਲੀ ਵਾਰ ਹੈ ਕਿ ਜਦੋਂ ਗੁਟਖੇ ਦੇ ਪੈਕਟਾਂ ‘ਚੋਂ ਵਿਦੇਸ਼ ਕਰੰਸੀ ਦੀ ਬਰਾਮਦਗੀ ਹੋਈ ਹੈ। ਕਸਟਮ ਵਿਭਾਗ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਅਧਿਕਾਰੀਆਂ ਨੇ ਬੈਂਕਾਕ ਜਾਣ ਵਾਲੀ ਤੈਅ ਇਕ ਪੈਕਸ ਨੂੰ ਰੋਕਿਆ।

Comment here