ਅਜਬ ਗਜਬਖਬਰਾਂਦੁਨੀਆ

ਗੁਆਟੇਮਾਲਾ ’ਚ ਕਬਰ ਲਈ ਵਾਰਸਾਂ ਨੂੰ ਭਰਨਾ ਪੈਂਦੈ ਮਹੀਨਾਵਾਰ ਕਿਰਾਇਆ!

ਗੁਆਟੇਮਾਲਾ-ਕਬਰ ’ਚ ਦੱਬੇ ਮੁਰਦੇ ਨੂੰ ਕਬਰਸਤਾਨ ’ਚ ਦਫਨ ਰਹਿਣ ਲਈ ਕਿਰਾਇਆ ਭਰਨਾ ਪੈਂਦਾ ਹੈ ਤਾਂ ਇਹ ਸੁਣ ਕੇ ਤੁਹਾਨੂੰ ਹੈਰਾਨੀ ਹੋਵੇਗੀ। ਆਪਣੀ ਖ਼ੂਬਸੂਰਤੀ ਲਈ ਮਸ਼ਹੂਰ ਮੱਧ ਅਮਰੀਕੀ ਦੇਸ਼ ਗੁਆਟੇਮਾਲਾ ’ਚ ਅਜਿਹਾ ਹੁੰਦਾ ਹੈ, ਜਿੱਥੇ ਜਗ੍ਹਾ ਦੀ ਕਮੀ ਕਾਰਨ ਕਈ ਬਹੁ-ਮੰਜ਼ਿਲਾ ਕਬਰਸਤਾਨ ਬਣਾਏ ਗਏ ਹਨ। ਇਨ੍ਹਾਂ ਬਹੁ-ਮੰਜ਼ਿਲਾ ਕਬਰਸਤਾਨਾਂ ’ਚ ਕਬਰ ਲਈ ਹਰ ਮਹੀਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਕਿਰਾਇਆ ਦੇਣਾ ਪੈਂਦਾ ਹੈ। ਜੇਕਰ ਕਿਸੇ ਰਿਸ਼ਤੇਦਾਰ ਦੀ ਕਬਰ ਦਾ ਮਾਲਕ ਇੱਕ ਮਹੀਨੇ ਦਾ ਕਿਰਾਇਆ ਨਹੀਂ ਦਿੰਦਾ ਹੈ, ਤਾਂ ਲਾਸ਼ ਨੂੰ ਕਬਰ ’ਚੋਂ ਕੱਢ ਕੇ ਸਮੂਹਿਕ ਕਬਰ ’ਚ ਰੱਖ ਦਿੱਤਾ ਜਾਂਦਾ ਹੈ ਅਤੇ ਉਸ ਦੀ ਥਾਂ ’ਤੇ ਕਿਸੇ ਹੋਰ ਲਾਸ਼ ਨੂੰ ਦਫ਼ਨਾ ਦਿੱਤਾ ਜਾਂਦਾ ਹੈ। ਇਨ੍ਹਾਂ ਕਬਰਾਂ ਦਾ ਕਿਰਾਇਆ ਵੀ ਬਹੁਤ ਜ਼ਿਆਦਾ ਹੈ। ਇੱਥੇ ਲੋਕ ਜਿਉਂਦੇ-ਜੀਅ ਆਪਣੀ ਕਬਰ ਦੇ ਕਿਰਾਏ ਦਾ ਇੰਤਜ਼ਾਮ ਕਰਦੇ ਹਨ, ਜਦਕਿ ਗਰੀਬ ਲੋਕਾਂ ਲਈ ਇਹ ਬਹੁਤ ਮੁਸ਼ਕਿਲ ਹੁੰਦਾ ਹੈ।

Comment here