ਮਾਨਸਾ – ਇਥੇ ਦੀ ਇਕ ਅਦਾਲਤ ਵਿੱਚ ਪੇਸ਼ੀ ਭੁਗਤਣ ਆਏ ਕੈਦੀ ਨੇ ਆਪਣੇ ਨਾਲ ਪੁਲਸ ਦੀ ਵਧੀਕੀ ਦਾ ਪਰਦਾਚਾਕ ਕੀਤਾ। ਬਰਨਾਲਾ ਜੇਲ ਪ੍ਰਸ਼ਾਸ਼ਨ ਸਜਾ ਕੱਟ ਰਹੇ ਇੱਕ ਕੈਦੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਅਤੇ ਉਸ ਦੀ ਪਿੱਠ ਤੇ ਅੱਤਵਾਦੀ ਲਿਖ ਦੇਣ ਨੂੰ ਲੈ ਕੇ ਗੰਭੀਰ ਦੋਸ਼ਾਂ ਵਿੱਚ ਘਿਰ ਗਿਆ ਹੈ। ਮਾਨਸਾ ਸੀਜੇਐਮ ਦੀ ਅਦਾਲਤ ਨੇ ਸੀਜੇਐਮ ਕਮ ਜੁਡੀਸ਼ੀਅਲ ਮੈਜਿਸਟ੍ਰੇਟ ਬਰਨਾਲਾ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਜ਼ਿੰਮੇਵਾਰ ਜੇਲ੍ਹ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਬਰਨਾਲਾ ਦੀ ਜੇਲ੍ਹ ਵਿਖੇ ਇਕ ਕੈਦੀ ਕਰਮਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਬੱਲਮਗੜ੍ਹ ਤਹਿਸੀਲ ਸਮਾਣਾ, ਜ਼ਿਲ੍ਹਾ ਪਟਿਆਲਾ ਸਜਾ ਕੱਟ ਰਿਹਾ ਹੈ। ਉਸ ਦੇ ਖਿਲਾਫ ਥਾਣਾ ਸਦਰ ਮਾਨਸਾ ਵਿਖੇ ਵੀ ਸਾਲ 2020 ‘ਚ ਐਨਡੀਸੀਪੀ ਐਕਟ ਤਹਿਤ ਮਾਮਲਾ ਦਰਜ ਸੀ।ਇਸ ਮਾਮਲੇ ਵਿੱਚ ਅੱਜ ਕੈਦੀ ਕਰਮਜੀਤ ਸਿੰਘ ਨੂੰ ਬਰਨਾਲਾ ਜੇਲ੍ਹ ਤੋਂ ਮਾਨਸਾ ਦੀ ਸੀਜੇਐਮ ਅਤੁਲ ਕੰਬੋਜ ਦੀ ਅਦਾਲਤ ਵਿੱਚ ਪੇਸ਼ੀ ‘ਤੇ ਲਿਆਂਦਾ ਗਿਆ ਸੀ, ਜਦੋਂ ਹੀ ਉਸ ਨੂੰ ਜੱਜ ਕੋਲ ਪੇਸ਼ ਕੀਤਾ ਗਿਆ ਤਾਂ ਕੈਦੀ ਕਰਮਜੀਤ ਸਿੰਘ ਨੇ ਬਰਨਾਲਾ ਜੇਲ੍ਹ ਪ੍ਰਸ਼ਾਸਨ ‘ਤੇ ਉਸ ਦੀ ਅਤੇ ਹੋਰ ਕੈਦੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ਲਗਾਏ ਅਤੇ ਕਿਹਾ ਕਿ ਉਸ ਨੂੰ ਗਰਮ ਸਰੀਏ ਨਾਲ ਕੁੱਟਿਆ ਗਿਆ ਅਤੇ ਉਸ ਦੀ ਪਿੱਠ ‘ਤੇ ਜੇਲ੍ਹ ਅਧਿਕਾਰੀਆਂ ਨੇ ਅੱਤਵਾਦੀ ਵੀ ਲਿਖ ਦਿੱਤਾ। ਉਸ ਨੇ ਅਦਾਲਤ ‘ਚ ਹੀ ਕੱਪੜੇ ਉਤਾਰ ਕੇ ਪਿੱਠ ਪਿੱਛੇ ਲਿਖਿਆ ਅੱਤਵਾਦੀ ਤੇ ਪਈਆਂ ਲਾਸਾਂ ਦਿਖਾਈਆਂ।
ਗਰਮ ਸਰੀਏ ਨਾਲ ਕੈਦੀ ਦੀ ਪਿੱਠ ‘ਤੇ ਲਿਖਿਆ ‘ਅੱਤਵਾਦੀ’!!

Comment here