ਅਪਰਾਧਸਿਆਸਤਖਬਰਾਂਦੁਨੀਆ

ਕੰਧਾਰ ਤੇ ਗਜ਼ਨੀ ‘ਤੇ ਵੀ ਤਾਲਿਬਾਨਾਂ ਦਾ ਕਬਜ਼ਾ

 ਆਪਣੇ ਮੁਲਾਜ਼ਮਾਂ ਕੱਢਣ ਲਈ ਫ਼ੌਜ ਭੇਜੇਗੀ ਅਮਰੀਕੀ ਸਰਕਾਰ

ਕੈਨੇਡਾ ਵੀ ਭੇਜੇਗਾ ਆਪਣੀ ਫੌਜ

ਕੰਧਾਰ- ਅਫਗਾਨ ਦੇ ਹਾਲਾਤ ਦਿਨ ਬ ਦਿਨ ਬਦਤਰ ਹੋ ਰਹੇ ਹਨ। ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੰਧਾਰ ਉੱਪਰ ਕਬਜ਼ਾ ਕਰ ਲਿਆ ਹੈ। ਇਹ ਅਫ਼ਗਾਨਿਸਤਾਨ ਦੀ 34 ਵਿਚੋਂ 12ਵੀਂ ਰਾਜਧਾਨੀ ਹੈ ਜਿਸ ਨੂੰ ਤਾਲਿਬਾਨੀ ਅੱਤਵਾਦੀਾਂ ਨੇ ਆਪਣੇ ਹਫ਼ਤੇ ਭਰ ਦੇ ਹਮਲੇ ‘ਚ ਹਾਸਲ ਕੀਤਾ ਹੈ। ਕੰਧਾਰ  ਦੇਸ਼ ਦਾ ਦੂਸਰਾ ਸਭ ਤੋਂ ਵੱਡਾ ਸ਼ਹਿਰ ਵੀ ਹੈ। ਕੰਧਾਰ ‘ਤੇ ਤਾਲਿਬਾਨ ਦਾ ਕਬਜ਼ਾ ਹੋਣ ‘ਤੇ ਸਰਕਾਰੀ ਅਧਿਕਾਰੀ ਤੇ ਉਨ੍ਹਾਂ ਦੀ ਟੀਮ ਹਵਾਈ ਮਾਰਗ ਰਾਹੀਂ ਸ਼ਹਿਰ ‘ਚੋਂ ਭੱਜਣ ‘ਚ ਕਾਮਯਾਬ ਰਹੇ। ਕਾਬੁਲ ਤੋਂ 150 ਕਿਲੋਮੀਟਰ ਦੂਰ ਗਜ਼ਨੀ ਸ਼ਹਿਰ ‘ਤੇ ਵੀ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਇਕ ਸਥਾਨਕ ਸਾਂਸਦ ਨੇ ਇਹ ਜਾਣਕਾਰੀ ਦਿੱਤੀ।ਇੱਥੇ ਦੱਸ ਦਈਏ ਕਿ ਗਜ਼ਨੀ ਸ਼ਹਿਰ ਅਫਗਾਨਿਸਤਾਨ ਦੀ 10ਵੀਂ ਸੂਬਾਈ ਰਾਜਧਾਨੀ ਹੈ।ਹਫ਼ਤੇ ਭਰ ਦੇ ਹਮਲੇ ਦੇ ਬਾਅਦ ਤਾਲਿਬਾਨੀਆਂ ਦਾ ਦੇਸ਼ ਦੇ 9 ਸ਼ਹਿਰਾਂ ‘ਤੇ ਕਬਜ਼ਾ ਹੋ ਚੁੱਕਾ ਹੈ। ਅਫ਼ਗਾਨਿਸਤਾਨ ‘ਚ ਤੇਜ਼ੀ ਨਾਲ ਬਦਲ ਰਹੇ ਹਾਲਾਤ ਨੂੰ ਦੇਖਦੇ ਹੋਏ ਅਮਰੀਕਾ ਨੇ ਕਾਬੁਲ ‘ਚ ਅਮਰੀਕੀ ਦੂਤਘਰ ‘ਚੋਂ ਆਪਣੇ ਮੁਲਾਜ਼ਮਾਂ ਨੂੰ ਕੱਢਣ ਲਈ ਫ਼ੌਜ ਭੇਜਣ ਦਾ ਫ਼ੈਸਲਾ ਕੀਤਾ ਹੈ।  ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਨ ਕਿਰਬੀ ਨੇ ਐਲਾਨ ਕੀਤਾ ਕਿ ਅਮਰੀਕੀ ਰੱਖਿਆ ਵਿਭਾਗ ਕਾਬੁਲ ਤੋਂ ਦੁਤਘਰ ਦੇ ਮੁਲਾਜ਼ਮਾਂ ਕੱਢਣ ਲਈ ਅਫ਼ਗਾਨਿਸਤਾਨ ‘ਚ ਫ਼ੌਜ ਭੇਜੇਗਾ। ਇਕ ਬ੍ਰੀਫਿੰਗ ‘ਚ ਜੌਨ ਕਿਰਬੀ ਨੇ ਕਿਹਾ ਕਿ ਅਗਲੇ 24-48 ਘੰਟਿਆਂ ‘ਚ ਕਾਬੁਲ ਏਅਰਪੋਰਟ ‘ਤੇ 3 ਇਨਫੈਂਟਰੀ ਬਟਾਲੀਅਨ ਨੂੰ ਉਤਾਰਿਆ ਜਾਵੇਗਾ ਜਿਸ ਵਿਚ ਲਗਪਗ 3,000 ਫ਼ੌਜੀ ਹਨ। ਨਾਲ ਹੀ ਕਿਹਾ ਕਿ ਕਤਰ ‘ਚ 3,500 ਫ਼ੌਜੀ ਸਟੈਂਡਬਾਈ ਰਹਿਣਗੇ ਤਾਂ ਜੋ ਅਫਗਾਨਿਸਤਾਨ ਤੋਂ ਅਮਰੀਕੀ ਲੋਕਾਂ ਦੀ ਵਾਪਸੀ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਹੋਣ ‘ਤੇ ਇਹ ਉੱਥੇ ਮਦਦ ਲਈ ਜਾਣਗੇ। ਇਸ ਦੇ ਨਾਲ ਹੀ ਵਾਧੂ 1,000 ਫ਼ੌਜੀ ਵਿਸ਼ੇਸ਼ ਅਪਰਵਾਸੀ ਵੀਜ਼ੇ ‘ਚ ਮਦਦ ਲਈ ਕਤਰ ਜਾਣਗੇ।

ਕੈਨੇਡਾ ਦੀ ਵਿਸ਼ੇਸ਼ ਫੋਰਸ ਨੂੰ ਅਫਗਾਨਿਸਤਾਨ ਵਿਚ ਤਾਇਨਾਤ ਕੀਤਾ ਜਾਏਗਾ ਤਾਂ ਕਿ ਕਾਬੁਲ ਵਿਚ ਦੇਸ਼ ਦਾ ਦੂਤਘਰ ਬੰਦ ਕੀਤੇ ਜਾਣ ਤੋਂ ਪਹਿਲਾਂ ਕੈਨੇਡੀਅਨ ਕਰਮਚਾਰੀਆਂ ਨੂੰ ਉਥੋਂ ਸੁਰੱਖਿਅਤ ਕੱਢਿਆ ਜਾ ਸਕੇ। ਯੋਜਨਾ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਇਹ ਗੱਲ ਦੱਸੀ। ਉਹ ਅਧਿਕਾਰੀ ਜਿਨ੍ਹਾਂ ਨੂੰ ਇਸ ਮਾਮਲੇ ਬਾਰੇ ਜਨਤਕ ਤੌਰ ’ਤੇ ਬੋਲਣ ਦਾ ਅਧਿਕਾਰੀ ਨਹੀਂ ਸੀ, ਨੇ ਇਹ ਨਹੀਂ ਦੱਸਿਆ ਕਿ ਕਿੰਨੀਆਂ ਵਿਸ਼ੇਸ਼ ਫੋਰਸਾਂ ਭੇਜੀਆਂ ਜਾਣਗੀਆਂ। ਅਫਗਾਨਿਸਤਾਨ ਵਿਚ ਆਪਣਾ ਯੁੱਧ ਸਮਾਪਤ ਕਰਨ ਦੀ ਅਮਰੀਕਾ ਦੀ ਯੋਜਨਾ ਤੋਂ ਸਿਰਫ਼ ਕੁੱਝ ਹਫ਼ਤੇ ਪਹਿਲਾਂ ਬਾਈਡੇਨ ਪ੍ਰਸ਼ਾਸਨ ਵੀ 300 ਨਵੇਂ ਫ਼ੌਜੀਆਂ ਨੂੰ ਕਾਬੁਲ ਹਵਾਈਅੱਡੇ ’ਤੇ ਭੇਜ ਰਿਹਾ ਹੈ ਤਾਂ ਕਿ ਅਮਰੀਕੀ ਦੂਤਘਰ ਨੂੰ ਅੰਸ਼ਕ ਤੌਰ ’ਤੇ ਖਾਲ੍ਹੀ ਕਰਾਉਣ ਵਿਚ ਮਦਦ ਮਿਲ ਸਕੇ। ਇਹ ਕਦਮ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਤੇ ਬਹੁਤ ਤੇਜ਼ ਗਤੀ ਨਾਲ ਹੋ ਰਹੇ ਤਾਲਿਬਾਨ ਦੇ ਕਬਜ਼ੇ ਦਰਮਿਆਨ ਚੁੱਕੇ ਜਾ ਰਹੇ ਹਨ, ਜਿਸ ਨੇ ਦੂਜੇ ਸਭ ਤੋਂ ਵੱਡੇ ਸ਼ਹਿਰ ਅਤੇ ਤਾਲਿਬਾਨ ਅੰਦੋਲਨ ਦੇ ਜਨਮ ਸਥਾਨ ਕੰਧਾਰ ’ਤੇ ਵੀਰਵਾਰ ਨੂੰ ਆਪਣਾ ਕੰਟਰੋਲ ਕਰ ਲਿਆ। ਬ੍ਰਿਟੇਨ ਨੇ ਵੀ ਵੀਰਵਾਰ ਨੂੰ ਕਿਹਾ ਸੀ ਕਿ ਵੱਧਦੀ ਸੁਰੱਖਿਆ ਚਿੰਤਾਵਾਂ ਦਰਮਿਆਨ ਬ੍ਰਿਤਾਨੀ ਨਾਗਰਿਕਾਂ ਨੂੰ ਸੁਰੱਖਿਆ ਕੱਢਣ ਲਈ ਉਹ ਅਫਗਾਨਿਸਤਾਨ ਵਿਚ ਕਰੀਬ 600 ਫ਼ੌਜੀ ਭੇਜੇਗਾ।

Comment here