ਲਾਸ ਏਂਜਲਸ-ਯੂ.ਐੱਸ. ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਅਮਰੀਕਾ ਕੋਵਿਡ-19 ਦੇ 10 ਕਰੋੜ ਤੋਂ ਵੱਧ ਮਾਮਲਿਆਂ ਨਾਲ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਅਤੇ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਸ ਦੀ ਚਪੇਟ ਵਿਚ ਆਉਣ ਨਾਲ ਲਗਭਗ 10 ਲੱਖ 80 ਹਜ਼ਾਰ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਅੰਕੜਿਆਂ ਅਨੁਸਾਰ ਯੂ.ਐੱਸ. ਨੇ ਅਧਿਕਾਰਤ ਤੌਰ ’ਤੇ ਕੋਵਿਡ-19 ਦੇ 10 ਕਰੋੜ ਤੋਂ ਵੱਧ ਕੇਸ ਦਰਜ ਕੀਤੇ।
ਸੀਡੀਸੀ ਦੁਆਰਾ ਬੁੱਧਵਾਰ ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਵਿੱਚ 21 ਦਸੰਬਰ ਤੱਕ ਦੇਸ਼ ਵਿੱਚ ਕੋਵਿਡ-19 ਦੇ ਕੁੱਲ 100,216,983 ਮਾਮਲਿਆਂ ਦੀ ਪੁਸ਼ਟੀ ਹੋਈ। ਸੀਡੀਸੀ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ ਲਗਭਗ 10 ਲੱਖ 80 ਹਜ਼ਾਰ ਲੋਕ ਕੋਵਿਡ-19 ਦੀ ਚਪੇਟ ਵਿਚ ਆਉਣ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਮਾਹਰਾਂ ਨੇ ਕਿਹਾ ਕਿ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ, ਕਿਉਂਕਿ ਘਰ ਵਿੱਚ ਟੈਸਟ ਕਰਨ ਵਾਲੇ ਲੋਕ ਆਪਣੇ ਨਤੀਜੇ ਜਨਤਕ ਸਿਹਤ ਵਿਭਾਗਾਂ ਨੂੰ ਨਹੀਂ ਭੇਜਦੇ ਅਤੇ ਬਹੁਤ ਸਾਰੇ ਲੋਕਾਂ ਦਾ ਟੈਸਟ ਵੀ ਨਹੀਂ ਹੁੰਦਾ।
ਕੋਵਿਡ-19 : ਅਮਰੀਕਾ ਬਣਿਆ ਦਸ ਕਰੋੜ ਤੋਂ ਵੱਧ ਕੇਸਾਂ ’ਚ ਮੋਹਰੀ


Comment here