ਬੀਜਿੰਗ-ਚੀਨ ’ਚ ਪਿਛਲੇ ਮਹੀਨੇ ਕਈ ਸ਼ਹਿਰਾਂ ’ਚ ਕੋਵਿਡ-19 ਪਾਬੰਦੀਆਂ ਦੇ ਵਿਰੁੱਧ ਪ੍ਰਦਰਸ਼ਨਾਂ ’ਚ ਹਿੱਸਾ ਲੈਣ ਵਾਲੇ ਕਈ ਲੋਕਾਂ ਨੂੰ ਗ੍ਰਿਫ਼ਤਾਰੀ ਤੋਂ 24 ਘੰਟਿਆਂ ਦੇ ਅੰਦਰ ਹੀ ਰਿਹਾਅ ਕਰ ਦਿੱਤਾ ਗਿਆ ਸੀ। ਚੀਨੀ ਪੁਲਸ ਨੇ ਨਵੰਬਰ ’ਚ ਕੋਵਿਡ-19 ਪਾਬੰਦੀਆਂ ਦੇ ਵਿਰੁੱਧ ਪ੍ਰਦਰਸ਼ਨਾਂ ’ਚ ਹਿੱਸਾ ਲੈਣ ਲਈ ਦੱਖਣੀ ਗੁਆਂਗਜ਼ੂ ਸ਼ਹਿਰ ਤੋਂ ਚਾਰ ਲੋਕਾਂ ਨੂੰ ਇਕ ਹਫ਼ਤੇ ਤੋਂ ਵੱਧ ਸਮੇਂ ਲਈ ਹਿਰਾਸਤ ’ਚ ਲਿਆ ਹੈ। ਹਿਰਾਸਤ ’ਚ ਲਏ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਇਹ ਜਾਣਕਾਰੀ ਦਿੱਤੀ ਹੈ।
ਪੁਲਸ ਲਈ 24 ਘੰਟਿਆਂ ਦੇ ਅੰਦਰ ਚਾਰਜ ਦਾਇਰ ਕਰਨ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਗਈ ਹੈ, ਪਰ ਗੁਆਂਗਜ਼ੂ ਦੇ ਚਾਰ ਨਿਵਾਸੀਆਂ ਨੂੰ ਡੇਢ ਹਫ਼ਤੇ ਤੋਂ ਵੱਧ ਸਮੇਂ ਤੋਂ ਹਿਰਾਸਤ ’ਚ ਰੱਖਿਆ ਗਿਆ ਹੈ। ਨਵੰਬਰ ਦੇ ਆਖ਼ਰੀ ਹਫ਼ਤੇ ਦੇ ਅੰਤ ’ਚ ਕੋਵਿਡ-ਸਬੰਧਤ ਪਾਬੰਦੀਆਂ ਦੇ ਵਿਰੁੱਧ ਵਿਆਪਕ ਪ੍ਰਦਰਸ਼ਨ ਹੋਏ, ਜਿਸ ਦੇ ਬਾਅਦ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ। ਪ੍ਰਦਰਸ਼ਨਕਾਰੀਆਂ ਨੂੰ ਡਰ ਸੀ ਕਿ ਪੁਲਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ ਅਤੇ ਇਹੀ ਹੁਣ ਗੁਆਂਗਜ਼ੂ ’ਚ ਹੋ ਰਿਹਾ ਹੈ।
ਕੋਵਿਡ-19 : ਚੀਨ ਨੇ ਪ੍ਰਦਰਸ਼ਨ ਕਰਨ ਵਾਲੇ ਚਾਰ ਲੋਕਾਂ ਨੂੰ ਲਿਆ ਹਿਰਾਸਤ ’ਚ

Comment here