ਅਪਰਾਧਖਬਰਾਂਦੁਨੀਆ

ਕੈਨੇਡਾ ‘ਚ ਇੱਕ ਹੋਰ ਹਿੰਦੂ ਮੰਦਰ ‘ਤੇ ਲਿਖੇ ਭਾਰਤ ਵਿਰੋਧੀ ਨਾਅਰੇ

ਟੋਰਾਂਟੋ-ਕੈਨੇਡਾ ਦੇ ਰਿਚਮੰਡ ਵਿੱਚ ਰੇਡੀਓ ਏ ਐੱਮ 600 ਦੇ ਨਿਊਜ਼ ਡਾਇਰੈਕਟਰ ਸਮੀਰ ਕੌਸ਼ਨ ਨੇ ਐਕਸ ‘ਤੇ ਲਿਖਿਆ, “ਇੱਕ ਹਿੰਦੂ ਮੰਦਰ ਸ਼੍ਰੀ ਮਾਤਾ ਭਾਮੇਸ਼ਵਰੀ ਦੁਰਗਾ ਦੇਵੀ ਸੋਸਾਇਟੀ ‘ਤੇ ਕਾਲੇ ਸਪਰੇਅ ਪੇਂਟ ਨਾਲ ਭਾਰਤ ਵਿਰੋਧੀ ਨਾਅਰੇ ਲਿਖ ਕੇ ਭੰਨ-ਤੋੜ ਕੀਤੀ ਗਈ ਹੈ। ਭਾਈਚਾਰੇ ਵਿੱਚ ਦਹਿਸ਼ਤ ਪੈਦਾ ਕਰਨ ਲਈ ਇਸ ਤਰ੍ਹਾਂ ਦੇ ਕਾਇਰਾਨਾ ਹਮਲੇ ਵੱਧ ਰਹੇ ਹਨ।” ਕੌਸ਼ਲ ਨੇ ਕਿਹਾ ਕਿ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (ਆਰ.ਸੀ.ਐੱਮ.ਪੀ.) ਦੀ ਸਰੀ ਡਿਟੈਚਮੈਂਟ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਇਹ ਘਟਨਾ 10 ਸਤੰਬਰ ਨੂੰ ਹੋਣ ਵਾਲੇ ਖਾਲਿਸਤਾਨ ਰੈਫਰੈਂਡਮ ਸਮਾਗਮ ਅਤੇ ਪਾਬੰਦੀਸ਼ੁਦਾ ਸਮੂਹ ਸਿੱਖਸ ਫਾਰ ਜਸਟਿਸ ਵੱਲੋਂ ਵੈਨਕੂਵਰ ਵਿੱਚ ਭਾਰਤ ਦੇ ਕੌਂਸਲੇਟ ਨੂੰ “ਬੰਦ” ਦੀਆਂ ਧਮਕੀਆਂ ਤੋਂ ਠੀਕ ਪਹਿਲਾਂ ਹੋਏ ਹਨ। ਕੈਨੇਡੀਅਨ ਅਧਿਕਾਰੀ ਇਨ੍ਹਾਂ ਦੀ ਜਾਂਚ ਨਫ਼ਰਤ ਤੋਂ ਪ੍ਰੇਰਿਤ ਘਟਨਾਵਾਂ ਵਜੋਂ ਕਰ ਰਹੇ ਹਨ।
ਸਰੀ ਦੇ ਇੱਕ ਸਕੂਲ ਵਿੱਚ ਖਾਲਿਸਤਾਨ ਜਨਮਤ ਸੰਗ੍ਰਹਿ ਹੋਣ ਵਾਲਾ ਸੀ, ਜਿਸ ਨੂੰ ਨਿਵਾਸੀਆਂ ਵੱਲੋਂ ਸਕੂਲ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ। ਪੋਸਟਰ ਵਿੱਚ ਐੱਸਐੱਫਜੇ ਦੇ ਨਾਮ ਦੇ ਨਾਲ ਕਿਰਪਾਨ (ਖੰਜਰ) ਅਤੇ ਇੱਕ ਏਕੇ-47 ਮਸ਼ੀਨ ਗੰਨ ਦਿਖਾਈ ਗਈ ਸੀ। ਇਸ ਵਿੱਚ ਖਾਲਿਸਤਾਨੀ ਨੇਤਾ ਹਰਦੀਪ ਸਿੰਘ ਨਿੱਝਰ ਦੀਆਂ ਤਸਵੀਰਾਂ ਵੀ ਸਨ, ਜਿਸ ਨੂੰ ਜੂਨ ਵਿੱਚ ਸਰੀ ਦੀ ਇੱਕ ਪਾਰਕਿੰਗ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਅਤੇ 1985 ਦੇ ਏਅਰ ਇੰਡੀਆ ਫਲਾਈਟ ਬੰਬ ਧਮਾਕੇ ਦੇ ਮਾਸਟਰਮਾਈਂਡ ਤਲਵਿੰਦਰ ਸਿੰਘ ਪਰਮਾਰ ਦੀਆਂ ਤਸਵੀਰਾਂ ਵੀ ਸਨ।

Comment here