ਖਬਰਾਂਖੇਡ ਖਿਡਾਰੀਚਲੰਤ ਮਾਮਲੇ

ਕਿਸਾਨ ਦੇ ਪੁੱਤ ਨੇ ਮਿਕਸਡ ਮਾਰਸ਼ਲ ਆਰਟ ’ਚੋਂ ਅਵਲ ਸਥਾਨ ਹਾਸਲ ਕੀਤਾ

ਗੁਰਦਾਸਪੁਰ-ਸਰਕਾਰਾਂ ਦੀ ਬੇ-ਰੁਖ਼ੀ ਦਾ ਸ਼ਿਕਾਰ ਹੋ ਕੇ ਕਈ ਚੰਗੇ ਖਿਡਾਰੀ ਨਸ਼ਿਆਂ ਵਿਚ ਪੈ ਜਾਂਦੇ ਹਨ ਪਰ ਗੁਰਦਾਸਪੁਰ ਦੇ ਇਕ ਛੋਟੇ ਜਿਹੇ ਪਿੰਡ ਖੋਖਰ ਦਾ ਰਹਿਣ ਵਾਲੇ ਕਰਨਦੀਪ ਸਿੰਘ ਨੇ ਗਰੀਬ ਹੋਣ ਦੇ ਬਾਵਜੂਦ ਕੋਲਕਾਤਾ ਤੋਂ ਮਿਕਸਡ ਮਾਰਸ਼ਲ ਆਰਟ ਵਿਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ। ਇਸ ਸਬੰਧੀ ਕਰਨਦੀਪ ਸਿੰਘ ਨੇ ਕਿਹਾ ਕਿ ਉਹ ਮਿਕਸਡ ਮਾਰਸ਼ਲ ਆਰਟ ਦਾ ਅਭਿਆਸ ਕਰਨ ਲਈ ਘਰੋਂ ਸ਼ਹਿਰ ਕਰੀਬ 15 ਕਿਲੋਮੀਟਰ ਦੂਰ ਸਾਇਕਲ ’ਤੇ ਜਾਂਦਾ ਸੀ ਅਤੇ ਕਈ ਵਾਰੀ ਸਾਇਕਲ ਨਹੀਂ ਹੁੰਦੀ ਸੀ ਅਤੇ ਉਸ ਕੋਲ ਕਿਰਾਇਆ ਨਾ ਹੋਣ ਕਰਕੇ ਉਹ ਲਿਫ਼ਟ ਲੈਕੇ ਜਾਂ ਪੈਦਲ ਹੀ ਅਭਿਆਸ ਲਈ ਜਾਂਦਾ ਸੀ। ਕਰਨਦੀਪ ਨੇ ਕਿਹਾ ਕਿ ਇਕ ਸਮਾਂ ਇਹੋ ਜਿਹਾ ਆ ਗਿਆ ਸੀ ਲੋਕਾਂ ਅਤੇ ਰਿਸ਼ਤੇਦਾਰਾਂ ਨੇ ਉਸਨੂੰ ਮਿਹਣੇ ਦੇਣੇ ਸ਼ੁਰੂ ਕਰ ਦਿੱਤੇ ਸੀ ਕਿ ਇਸਦਾ ਕੁਝ ਨਹੀਂ ਬਣਨਾ, ਖੇਡ ਛੱਡ ਦੇਵੇ ਤੇ ਕੋਈ ਕੰਮ ਕਰੇ ਪਰ ਕਰਨਦੀਪ ਨੇ ਲੋਕਾਂ ਦੀ ਨਹੀਂ ਸੁਣੀ ਅਤੇ ਆਪਣੀ ਮਿਹਨਤ ਜਾਰੀ ਰੱਖੀ।
10 ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਹੁਣ ਉਸ ਨੂੰ ਮੁਕਾਮ ਮਿਲਿਆ ਹੈ। ਪੂਰੇ ਪੰਜਾਬ ਵਿਚੋਂ ਸਿਰਫ਼ ਕਰਨ ਖੇਡਣ ਲਈ ਗਿਆ ਅਤੇ ਜਿੱਤਕੇ ਵਾਪਸ ਆਇਆ। ਕਰਨ ਨੇ ਕਿਹਾ ਕਿ ਸਾਡੀ ਪੰਜਾਬ ਸਰਕਾਰ ਖਿਡਾਰੀਆਂ ਦੀ ਸਾਰ ਨਹੀਂ ਲੈਂਦੀ ਅਤੇ ਕਈ ਕਾਰਨਾਂ ਕਰਕੇ ਖਿਡਾਰੀ ਨਸ਼ੇ ਵਿਚ ਪੈ ਜਾਂਦੇ ਹਨ। ਜਦਕਿ ਸਾਡਾ ਗੁਆਂਢੀ ਸੂਬਾ ਹਰਿਆਣਾ ਖਿਡਾਰੀਆਂ ਦੀ ਕਦਰ ਕਰਦਾ ਹੈ ਜਿਸ ਕਰਕੇ ਉੱਥੇ ਚੰਗੇ ਖਿਡਾਰੀ ਪੈਦਾ ਹੁੰਦੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆ ਕਰਨਦੀਪ ਸਿੰਘ ਦੇ ਪਿਤਾ ਨੇ ਕਿਹਾ ਕਿ ਕਰਨਦੀਪ ਸਿੰਘ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਸੀ। ਉਸਨੇ ਕਿਹਾ ਕਿ ਘਰ ਤੇ ਹਾਲਾਤ ਕਾਫ਼ੀ ਜ਼ਿਆਦਾ ਮਾੜੇ ਹੋਣ ਕਰਕੇ ਉਸਦੀ ਖੁਰਾਕ ਪੂਰੀ ਨਹੀਂ ਸੀ ਹੁੰਦੀ ਅਤੇ ਪਿੰਡ ਤੋਂ ਕਰੀਬ 15 ਕਿਲੋਮੀਟਰ ਦੂਰ ਗੁਰਦਾਸਪੁਰ ਸ਼ਹਿਰ ’ਚ ਉਹ ਅਭਿਆਸ ਕਰਨ ਲਈ ਸਾਇਕਲ ਤੇ ਜਾਂਦਾ ਸੀ। ਉਹਨਾਂ ਨੇ ਕਿਹਾ ਕਿ ਕਰਨ ਨੂੰ ਕਰੀਬ 10 ਸਾਲ ਹੋ ਚੁੱਕੇ ਨੇ ਮਿਹਨਤ ਕਰਦੇ, ਉਸਨੇ ਲਗਾਤਾਰ ਅਭਿਆਸ ਜਾਰੀ ਰੱਖਿਆ ਜਿਸ ਦੌਰਾਨ ਉਸਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਕਰਨਦੀਪ ਅਭਿਆਸ ਕਰਨ ਦੇ ਨਾਲ-ਨਾਲ ਖੇਤੀ ਵਿਚ ਵੀ ਸਾਡੇ ਨਾਲ ਕੰਮ ਕਰਦਾ ਸੀ।

Comment here