ਸਿਆਸਤਖਬਰਾਂ

ਕਿਸਾਨ ਅੰਦੋਲਨ – ਪਿੰਡਾਂ ਚ ਬੀਜੇਪੀ-ਜੇਜੇਪੀ ਦਾ ਬਾਈਕਾਟ

ਏਲਨਾਬਾਦ ਜ਼ਿਮਨੀ ਚੋਣ ਲਈ ਪ੍ਰਚਾਰ ਹੋਇਆ ਔਖਾ

ਚੰਡੀਗੜ੍ਹ-ਹੁਣੇ ਜਿਹੇ ਹਰਿਆਣਾ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਦਰਜਨ ਦੇ ਕਰੀਬ ਪਿੰਡਾਂ ਨੇ ਭਾਜਪਾ ਤੇ ਜੇਜੇਪੀ ਦੇ ਸਾਂਝੇ ਉਮੀਦਵਾਰ ਗੋਬਿੰਦ ਕਾਂਡਾ ਤੇ ਉਨ੍ਹਾਂ ਦੇ ਹਮਾਇਤੀਆਂ ਦੇ ਪਿੰਡਾਂ ’ਚ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਨੇ ਪਿੰਡ ’ਚ ਦਾਖ਼ਲ ਹੋਣ ਵਾਲੀ ਸੜਕ ’ਤੇ ਬੋਰਡ ਲਗਾ ਕੇ ਭਾਜਪਾ/ਜੇਜੇਪੀ ਦੇ ਆਗੂਆਂ ਨੂੰ ਪਿੰਡ ਵਿੱਚ ਦਾਖਲ ਨਾ ਹੋਣ ਦੀ ਨਸੀਹਤ ਦਿੱਤੀ। ਵਿਧਾਨ ਸਭਾ ਹਲਕਾ ਏਲਨਾਬਾਦ ਵਿੱਚ 80 ਦੇ ਕਰੀਬ ਪਿੰਡ ਪੈਂਦੇ ਹਨ। ਇਨ੍ਹਾਂ ਵਿੱਚੋਂ ਰਾਏਪੁਰ, ਅੰਮ੍ਰਿਤਸਰ ਕਲਾਂ, ਬੁੱਢੀਮੋੜੀ ਸਣੇ ਇੱਕ ਦਰਜਨ ਦੇ ਕਰੀਬ ਪਿੰਡਾਂ ਵਿੱਚ ਪੋਸਟਰ ਲਾ ਦਿੱਤੇ ਗਏ ਹਨ। ਪੋਸਟਰਾਂ ਵਿੱਚ ਸਪੱਸ਼ਟ ਤੌਰ ’ਤੇ ਭਾਜਪਾ ਤੇ ਜੇਜੇਪੀ ਦੇ ਉਮੀਦਵਾਰ ਤੇ ਹਮਾਇਤੀਆਂ ਦੇ ਪਿੰਡ ’ਚ ਦਾਖਲੇ ’ਤੇ ਪਾਬੰਦੀ ਲਗਾਈ ਗਈ ਹੈ।
ਦੱਸ ਦਈਏ ਕਿ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸਾਲ ਭਰ ਤੋਂ ਚੱਲ ਰਹੇ ਅੰਦੋਲਨ ਕਰਕੇ ਕਿਸਾਨਾਂ ਵਿੱਚ ਬੀਜੇਪੀ-ਜੇਜੇਪੀ ਖਿਲਾਫ ਰੋਹ ਹਨ। ਬੇਸ਼ੱਕ ਕਿਸਾਨ ਪਹਿਲਾਂ ਹੀ ਬੀਜੇਪੀ-ਜੇਜੇਪੀ ਦੇ ਲੀਡਰਾਂ ਦਾ ਵਿਰੋਧ ਕਰ ਰਹੇ ਹਨ ਪਰ ਹੁਣ ਚੋਣਾਂ ਵਿੱਚ ਮੁਕੰਮਲ ਐਂਟਰੀ ਬੈਨ ਕੀਤੀ ਜਾ ਰਹੀ ਹੈ।

Comment here