ਅਪਰਾਧਸਿਆਸਤਖਬਰਾਂਦੁਨੀਆ

ਕਾਬੁਲ ਹਵਾਈ ਅੱਡੇ ਤੇ ਨਾਟੋ ਦਾ ਅਜੇ ਕੰਟਰੋਲ ਰਹੇਗਾ

ਕਾਬੁਲ-ਅਫਗਾਨਿਸਤਾਨ ‘ਚ ਤਾਲਿਬਾਨ ਦੇ ਅੱਤਿਆਚਾਰਾਂ ਅਤੇ ਗੰਭੀਰ ਮਨੁੱਖੀ ਅਧਿਕਾਰੀਆਂ ਦੀ ਉਲੰਘਣਾਂ ਦੀਆਂ ਖਬਰਾਂ ਆ ਰਹੀਆਂ ਹਨ। ਇਸ ਦਰਮਿਆਨ ਨਾਟੋ ਨੇ ਵਿਦੇਸ਼ ਮੰਤਰੀਆਂ ਨੇ ਗੱਠਜੋੜ ਦੇ ਮੈਂਬਰ ਦੇਸ਼ਾਂ ਅਤੇ ਸਹਿਯੋਗੀ ਦੇਸ਼ਾਂ ਦੇ ਨਾਗਰਿਕਾਂ ਦੀ ਅਫਗਾਨਿਸਤਾਨ ਨਾਲ ਸੁਰੱਖਿਅਤ ਤਰੀਕੇ ਨਾਲ ਨਿਕਾਸੀ ਨੂੰ ਯਕੀਨੀ ਕਰਨ ਦੀ ਕੋਸ਼ਿਸ਼ ਕੇਂਦਰਿਤ ਕਰਨ ਦਾ ਸੰਕਲਪ ਲਿਆ। ਅਫਗਾਨਿਸਤਾਨ ਦੀ ਗੰਭੀਰ ਸਥਿਤੀ ‘ਤੇ ਚਿੰਤਾ ਜਤਾਉਂਦੇ ਹੋਏ ਮੰਤਰੀਆਂ ਨੇ ਇਕ ਡਿਜੀਟਲ ਬੈਠਕ ‘ਚ ਹਿੰਸਾ ਤੁਰੰਤ ਖਤਮ ਕੀਤੇ ਜਾਣ ‘ਤੇ ਜ਼ੋਰ ਦਿੱਤਾ।ਇਹ ਵੀ ਜਾਣਕਾਰੀ ਆ ਰਹੀ ਹੈ ਕਿ ਅਮਰੀਕਾ ਦੀ ਅਗਵਾਈ ਵਾਲੇ ਫ਼ੌਜੀ ਸੰਗਠਨ ਨਾਟੋ (ਉੱਤਰੀ ਅਟਲਾਂਟਿਕ ਸਮਝੌਤਾ ਸੰਗਠਨ) ਕਾਬੁਲ ਏਅਰਪੋਰਟ ਨੂੰ ਆਪਣੇ ਕਬਜ਼ੇ ‘ਚ ਬਣਾਈ ਰੱਖਣਾ ਚਾਹੁੰਦਾ ਹੈ। ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਵਰਚੁਅਲ ਮੀਟਿੰਗ ‘ਚ ਇਸ ਸਬੰਧੀ ਫ਼ੈਸਲਾ ਕੀਤਾ ਹੈ। ਕਾਬੁਲ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਜੇ ਤਕ ਨਾਟੋ ਦੇਸ਼ਾਂ ਦੇ 18 ਹਜ਼ਾਰ ਤੋਂ ਵੱਧ ਨਾਗਰਿਕ ਉੱਥੋਂ ਬਾਹਰ ਕੱਢੇ ਜਾ ਚੁੱਕੇ ਹਨ। ਇਸ ਤੋਂ ਕਈ ਗੁਣਾ ਵੱਧ ਵਿਦੇਸ਼ੀ ਨਾਗਰਿਕ ਅਜੇ ਕਾਬੁਲ ਤੇ ਵੱਡੇ ਸ਼ਹਿਰਾਂ ‘ਚ ਮੌਜੂਦ ਹਨ। ਅਮਰੀਕਾ ਨੂੰ ਵੀ ਨਹੀਂ ਪਤਾ ਕਿ ਅਜੇ ਉਨ੍ਹਾਂ ਦੇ ਕਿੰਨੇ ਨਾਗਰਿਕ ਅਫ਼ਗਾਨਿਸਤਾਨ ‘ਚ ਮੌਜੂਦ ਹਨ। ਨਾਟੋ ਨੇ ਤਾਲਿਬਾਨ ਤੋਂ ਵਿਦੇਸ਼ੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ‘ਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਅਫ਼ਗਾਨਿਸਤਾਨ ਦੇ 95 ਫ਼ੀਸਦੀ ਇਲਾਕੇ ‘ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਦੇਸ਼ ਦੀਆਂ ਜ਼ਮੀਨੀ ਸਰਹੱਦਾਂ ਤੋਂ ਆਵਾਜਾਈ ਰੋਕ ਦਿੱਤੀ ਹੈ। ਇਸ ਲਈ ਦੇਸ਼ ਤੋਂ ਬਾਹਰ ਜਾਣ ਲਈ ਕਾਬੁਲ ਹਵਾਈ ਅੱਡਾ ਹੀ ਇੱਕੋ ਇਕ ਜ਼ਰੀਆ ਬਚਿਆ ਹੈ। ਇਸ ਹਵਾਈ ਅੱਡੇ ‘ਤੇ ਅਮਰੀਕਾ, ਬਰਤਾਨੀਆ ਤੇ ਤੁਰਕੀ ਦੇ ਫ਼ੌਜੀਆਂ ਦਾ ਕੰਟਰੋਲ ਹੈ। ਇਨ੍ਹਾਂ ‘ਚ ਸਭ ਤੋਂ ਵੱਧ 5,800 ਫ਼ੌਜੀ ਅਮਰੀਕਾ ਦੇ ਹਨ। ਨਾਟੋ ਦੇ ਜਨਰਲ ਸਕੱਤਰ ਜੇਂਸ ਸਟੋਟੇਨਬਰਗ ਨੇ ਕਾਬੁਲ ਹਵਾਈ ਅੱਡੇ ‘ਤੇ ਕਬਜ਼ਾ ਬਣਾਈ ਰੱਖਣ ਲਈ ਤਿੰਨਾਂ ਦੇਸ਼ਾਂ ਦਾ ਸ਼ੁਕਰੀਆ ਅਦਾ ਕੀਤਾ ਹੈ। ਹਵਾਈ ਅੱਡੇ ਦੇ ਬਾਹਰ ਪੂਰੇ ਕਾਬੁਲ ‘ਤੇ ਤਾਲਿਬਾਨ ਦਾ ਕੰਟਰੋਲ ਹੈ। ਇਥੇ ਕਾਬੁਲ ਏਅਰਪੋਰਟ ਦੇ ਬਾਹਰ ਅਫ਼ਗਾਨਿਸਤਾਨ ਛੱਡ ਕੇ ਜਾਣ ਦੇ ਇੱਛੁਕ ਲੋਕਾਂ ਦੀ ਭੀੜ ਲੱਗੀ ਹੋਈ ਹੈ। ਤਾਲਿਬਾਨੀ ਉਸ ਨੂੰ ਹਟਾਉਣ ਦੀ ਕੋਸ਼ਿਸ਼ ‘ਚ ਹਵਾਈ ਫਾਇਰਿੰਗ ਵੀ ਕਰਦੇ ਰਹਿੰਦੇ ਹਨ, ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਲੋਕ ਕਿਸੇ ਨਾ ਕਿਸੇ ਤਰਾਂ ਦੇਸ਼ ਚੋਂ ਚਲੇ ਜਾਣ ਦੀ ਕੋਸ਼ਿਸ਼ ਵਿੱਚ ਹਨ।

Comment here