ਕਾਬੁਲ– ਅਫਗਾਨਿਸਤਾਨ ਦੀ ਫੌਜ ਨੇ ਬਲਖ ਤੇ ਕਾਲਦਾਰ ਨੂੰ ਤਾਲਿਬਾਨਾਂ ਦੇ ਕਬਜ਼ੇ ਤੋਂ ਛੁਡਵਾ ਲਿਆ, ਜੋ ਤਾਲਿਬਾਨਾਂ ਨੂੰ ਹਜ਼ਮ ਨਹੀਂ ਆ ਰਿਹਾ, ਹਾਰ ਤੋਂ ਬੁਖਲਾਏ ਤਾਲਿਬਾਨਾਂ ਨੇ ਰਾਜਧਾਨੀ ਕਾਬੁਲ ਦੀਆਂ ਬਿਜਲੀ ਸਪਲਾਈ ਦੀਆਂ ਸਾਰੀਆਂ ਲਾਈਨਾਂ ਵਿਸਫੋਟ ਨਾਲ ਉਡਾਅ ਦਿੱਤੀਆਂ, ਰਾਜਧਾਨੀ ਹਨੇਰੇ ਚ ਡੁੱਬ ਗਈ। ਪ੍ਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਸਪਲਾਈ ਦਰੁਸਤ ਕਰਨ ਚ ਵੀ ਦਿੱਕਤ ਆ ਰਹੀ ਹੈ, ਕਿਉਂਕਿ ਓਥੇ ਤਾਲਿਬਾਨਾਂ ਤੇ ਫੌਜ ਚ ਲੜਾਈ ਚੱਲ ਰਹੀ ਹੈ, ਖਤਰੇ ਦੇ ਮਦੇਨਜ਼ਰ ਬਿਜਲੀ ਕੰਪਨੀ ਆਪਣੇ ਮੁਲਾਜ਼ਮ ਨਹੀਂ ਭੇਜ ਰਹੀ। ਅਫਗਾਨਿਸਤਾਨ ਦੀ ਚਿੰਤਾ ਇਸ ਕਰਕੇ ਵਧ ਰਹੀ ਹੈ ਕਿ ਤਾਲਿਬਾਨੀ ਆਪਣਾ ਰੁਖ ਵੱਡੇ ਸ਼ਹਿਰਾਂ ਵੱਲ ਕਰ ਰਿਹਾ ਹੈ।
ਕਾਬੁਲ ਚ ਬਲੈਕਆਊਟ, ਤਾਲਿਬਾਨਾਂ ਨੇ ਬਿਜਲੀ ਸਪਲਾਈ ਭੰਗ ਕੀਤੀ

Comment here