ਅਪਰਾਧਸਿਆਸਤਖਬਰਾਂਦੁਨੀਆ

ਕਾਬੁਲ ਚ ਚੱਲਦੇ ਜਹਾਜ਼ ਚੋਂ ਡਿੱਗੇ ਦੋ ਵਿਅਕਤੀ

ਕਾਬੁਲ-ਤਾਲਿਬਾਨ ਨੇ ਐਤਵਾਰ ਨੂੰ ਕਾਬੁਲ ’ਤੇ ਕਬਜ਼ਾ ਕਰ ਲਿਆ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਦੇਸ਼ ਛੱਡ ਕੇ ਦੌੜ ਰਹੇ ਹਨ। ਇਸ ਦੌਰਾਨ ਕਾਬੁਲ ਹਵਾਈਅੱਡੇ ਤੋਂ ਰਵਾਨਾ ਹੋਏ ਅਮਰੀਕੀ ਹਵਾਈ ਫ਼ੌਜ ਦੇ ਸੀ-17 ਜਹਾਜ਼ ਦੇ ਟਾਇਰਾਂ ਨਾਲ ਲਟਕ ਕੇ ਜਾਣ ਦੀ ਕੋਸ਼ਿਸ਼ ਕਰ ਰਹੇ  2 ਯਾਤਰੀ ਉੱਡਦੇ ਜਹਾਜ਼ ਤੋਂ ਹੇਠਾਂ ਡਿੱਗ ਪਏ। ਇਸ ਭਿਆਨਕ ਘਟਨਾ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ 2 ਲੋਕਾਂ ਨੂੰ ਜਹਾਜ਼ ’ਚੋਂ ਹੇਠਾਂ ਡਿੱਗਦੇ ਹੋਏ ਸਾਫ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਵਾਇਰਲ ਹੋਈ ਹੈ, ਜੋ ਅਫਗਾਨਿਸਤਾਨ ਦੇ ਭਿਆਨਕ ਮੰਜਰ ਨੂੰ ਆਪ ਬਿਆਨਦੀ ਹੈ।

https://twitter.com/Peyman_Aref/status/1427203247476035588?ref_src=twsrc%5Etfw%7Ctwcamp%5Etweetembed%7Ctwterm%5E1427203247476035588%7Ctwgr%5E%7Ctwcon%5Es1_&ref_url=https%3A%2F%2Fjagbani.punjabkesari.in%2Finternational%2Fnews%2F2-afghans-fall-from-plane-as-they-try-to-flee-the-country-1307119

Comment here