ਸਿਆਸਤਖਬਰਾਂਚਲੰਤ ਮਾਮਲੇ

ਕਾਂਗਰਸੀ ਨੇਤਾ ਜਗਦੀਸ਼ ਵੀ ਗਿਆ ਭਾਜਪਾ ਚ

ਰਾਜਪੂਰਾ-ਪੰਜਾਬ ਚੋਣਾਂ ਵਿੱਚ ਐਤਕੀਂ ਨਰਾਜ਼ ਆਗੂ ਲਗਾਤਾਰ ਦਲ ਬਦਲ ਰਹੇ ਹਨ, ਭਾਜਪਾ ਕਈ ਧਿਰਾਂ ਦੇ ਸੀਨੀਅਰ ਆਗੂਆਂ ਨੂੰ ਆਪਣੇ ਨਾਲ ਤੋਰਨ ਚ ਸਫਲ ਹੋਈ ਹੈ। ਲੰਘੇ ਦਿਨ ਲੋਕ ਭਲਾਈ ਟਰੱਸਟ ਦੇ ਮੁਖੀ ਅਤੇ ਪੈਪਸੂ ਨਗਰ ਵਿਕਾਸ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਜਗਦੀਸ਼ ਕੁਮਾਰ ਜੱਗਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ  ਹੋ ਗਏ ਹਨ। ਰਾਜਪੁਰਾ ਦੇ ਨੌਜਵਾਨ ਆਗੂ ਜਗਦੀਸ਼ ਜੱਗਾ ਕੇਂਦਰੀ ਮੰਤਰੀ ਅਤੇ ਪੰਜਾਬ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ , ਭਾਜਪਾ ਦੇ ਸੂਬਾ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਅਤੇ ਭਾਜਪਾ ਦੇ ਪਟਿਆਲਾ ਦਿਹਾਤੀ ਵਿਕਾਸ ਦੇ ਜ਼ਿਲ੍ਹਾ ਪ੍ਰਧਾਨ ਸ਼ਰਮਾ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ। ਜੱਗਾ ਨੇ ਕੁੱਝ ਮਹੀਨੇ ਪਹਿਲਾਂ ਕਾਂਗਰਸ ਪ੍ਰਤੀ ਨਰਾਜ਼ਗੀ ਜਤਾਉਂਦੇ ਹੋਏ  ਚੋਣਾਂ ਵਿੱਚ ਉਤਰਨ ਦਾ ਫੈਸਲਾ ਕੀਤਾ ਸੀ। ਉਨਾਂ ਕਿਹਾ ਸੀ ਕਿ ਸ਼ਹਿਰ ਦੇ ਲੋਕਾਂ ਦੀ ਮੰਗ ਨੂੰ ਦੇਖਦਿਆਂ ਉਸ ਨੇ ਚੋਣ ਮੈਦਾਨ ਵਿੱਚ ਕੁੱਦਣ ਦਾ ਫੈਸਲਾ ਕੀਤਾ ਹੈ, ਕਿਉਂਕਿ ਲੋਕ ਮੌਜੂਦਾ ਸਰਕਾਰ ਦੀ ਧੱਕੇਸ਼ਾਹੀ ਤੋਂ ਦੁਖੀ ਹਨ। ਉਨਾਂ ਨੇ ਉਸ ਵੇਲੇ ਕਾਂਗਰਸ ਹਾਈਕਮਾਨ ਨੂੰ ਦਾਅਵਾ ਕੀਤਾ ਸੀ ਕਿ ਰਾਜਪੁਰਾ ‘ਚ ਮੌਜੂਦਾ ਵਿਧਾਇਕ ਨਾਲ ਮਿਲ ਕੇ ਉਨ੍ਹਾਂ ਦੇ ਨਾਂ ਦਾ ਸਰਵੇ ਕਰਵਾਇਆ ਜਾ ਸਕਦਾ ਹੈ ਤਾਂ ਜੋ ਉਸ ਨੂੰ ਟਿਕਟ ਦਿੱਤੀ ਜਾਵੇ ਜਿਸ ਦੇ ਹੱਕ ‘ਚ ਜ਼ਿਆਦਾ ਲੋਕ ਹਨ। ਜਗਦੀਸ਼ ਜੱਗਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਥਾਪਿਤ ਲੋਕ ਭਲਾਈ ਟਰੱਸਟ ਰਾਹੀਂ ਹਰ ਮਹੀਨੇ ਇੱਕ ਹਜ਼ਾਰ ਦੇ ਕਰੀਬ ਲੋੜਵੰਦਾਂ ਨੂੰ ਪੈਨਸ਼ਨ ਦੇਣ, ਸੁਵਿਧਾ ਕੇਂਦਰ ਵਿੱਚ ਬਿਨਾਂ ਪੈਸੇ ਲਏ ਵੱਖ-ਵੱਖ ਸਕੀਮਾਂ ਚਲਾਉਣ, ਲੈਬਾਰਟਰੀ ਵਿੱਚ ਟੈਸਟ ਕਰਵਾਉਣ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਸਹੂਲਤਾਂ ਦੇਣ ਦੇ ਨਾਲ-ਨਾਲ ਚਾਰ ਵੈਨਾਂ ਜਾ ਰਹੀਆਂ ਹਨ। ਜੱਗਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਨਾਲ ਸਿਆਸੀ ਤੌਰ ‘ਤੇ ਨਜ਼ਦੀਕੀ ਰਹੇ ਹਨ। ਜੱਗਾ ਨੇ 2017 ਦੀ ਚੋਣ ਵੀ ਆਜ਼ਾਦ ਤੌਰ ‘ਤੇ ਲੜੀ ਸੀ ਅਤੇ 15 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ। ਬਾਅਦ ਵਿੱਚ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ।

Comment here