ਬਾਰਾਮੂਲਾ- ਧਰਤੀ ਉਤਲੇ ਸਵਰਗ ਦੀ ਫਿਜ਼ਾ ਖੁਸ਼ਨੁਮਾ ਹੁੰਦੀ ਜਾ ਰਹੀ ਹੈ, ਕਸ਼ਮੀਰ ਦੀ ਗੱਲ ਕਰਦੇ ਹਾਂ, ਜਿੱਥੇ ਕਦੇ ਸਰਹਦ ਪਾਰੋਂ ਦਹਿਸ਼ਤ ਦਾ ਪਸਾਰਾ ਕੀਤਾ ਜਾ ਰਿਹਾ ਸੀ, ਇਥੇ ਹੁਣ ਖਾਸ ਕਰਕੇ ਨੌਜਵਾਨ ਆਪਣੇ ਸੁਪਨਿਆਂ ਚ ਰੰਗ ਭਰ ਰਹੇ ਹਨ। ਉੱਤਰੀ ਕਸ਼ਮੀਰ ਦੀ 20 ਸਾਲਾ ਕੁੜੀ ਨੇ ‘ਨਵਾਂ ਕਸ਼ਮੀਰ’ ਬਣਾਉਣ ਵਿਚ ਆਪਣਾ ਯੋਗਦਾਨ ਦਿੱਤਾ ਹੈ। ਉਹ ਨੌਜਵਾਨਾਂ ’ਚ ਉਤਸ਼ਾਹ ਭਰਨ ਦੇ ਨਾਲ-ਨਾਲ ਲੋਕਾਂ ਦੇ ਦਿਲਾਂ ਨੂੰ ਵੀ ਖ਼ੁਸ਼ ਕਰ ਰਹੀ ਹੈ। ਇਸ ਕੁੜੀ ਦਾ ਨਾਂ ਹੈ- ਸਮਾਨੀਆ ਭੱਟ। ਸਮਾਨੀਆ ਉੱਤਰੀ ਕਸ਼ਮੀਰ ਦੀ ਸਭ ਤੋਂ ਘੱਟ ਉਮਰ ਦੀ ਮਹਿਲਾ ਆਰ. ਜੇ ਬਣ ਗਈ ਹੈ। ਰੇਡੀਓ ਦੇ ਮਾਧਿਅਮ ਜ਼ਰੀਏ ਲੋਕਾਂ ਤੱਕ ਖੂਬਸੂਰਤ ਸੰਦੇਸ਼ ਪਹੁੰਚਾਉਂਦੀ ਹੈ। ਉਹ ਇਸ ਸਮੇਂ ਉੱਤਰੀ ਕਸ਼ਮੀਰ ਦੇ 90.4 ਰੇਡੀਓ ਚਿਨਾਰ ਐੱਫ. ਐੱਮ. ਵਿਚ ਬਤੌਰ ਰੇਡੀਓ ਜੌਕੀ ਦੇ ਰੂਪ ਵਿਚ ਕੰਮ ਕਰ ਰਹੀ ਹੈ, ਜੋ ਕਿ ਸੋਪੋਰ ਵਿਚ ਸਥਿਤ ਹੈ। ਸਮਾਨੀਆ ਭੱਟ ਨੇ ਸਰਕਾਰੀ ਡਿਗਰੀ ਕਾਲਜ, ਬਾਰਾਮੂਲਾ ਤੋਂ ਮਾਸ ਕਮਿਊਨਿਕੇਸ਼ਨ ’ਚ ਗਰੈਜੂਏਸ਼ਨ ਪੂਰੀ ਕੀਤੀ ਹੈ। ਉਸ ਨੇ 250 ਹੋਰ ਲੋਕਾਂ ਵਿਚਾਲੇ ਆਰ.ਜੇ ਦੀ ਨੌਕਰੀ ਲਈ ਅਪਲਾਈ ਕੀਤਾ ਅਤੇ 3 ਪੁਰਸ਼ ਮੁਕਾਬਲੇਬਾਜ਼ਾਂ ਨਾਲ ਚੁਣੀ ਗਈ। ਸਮਾਨੀਆ ਦੀ ਬਚਪਨ ਤੋਂ ਹੀ ਉਸ ਦੀ ਦਿਲਚਸਪੀ ਪੱਤਰਕਾਰੀ ਵਿਚ ਸੀ ਅਤੇ ਉਨ੍ਹਾਂ ਨੇ ਆਪਣੇ ਸੁਫ਼ਨੇ ਨੂੰ ਸਾਕਾਰ ਕਰਨ ਲਈ ਸਖ਼ਤ ਮਿਹਨਤ ਕੀਤੀ ਸੀ। ਹਾਲਾਂਕਿ ਸੰਯੋਗ ਨਾਲ ਉਸ ਨੇ ਰੇਡੀਓ ਜੌਕੀ ਬਣਨ ਦੇ ਮੌਕੇ ਦਾ ਲਾਭ ਚੁੱਕਿਆ। ਉਹ ਪਹਿਲੀ ਮਹਿਲਾ ਆਰ.ਜੇ ਹੈ। ਸਮਾਨੀਆ ਨੇ ਕਿਹਾ ਕਿ ਉਹ ਦੁਪਹਿਰ 12 ਤੋਂ 3 ਵਜੇ ਤੱਕ ਸਟੂਡੀਓ ਵਿਚ ਰਹਿੰਦੀ ਹੈ ਅਤੇ ਇਕ ਪ੍ਰੋਗਰਾਮ ‘ਹੱਲਾ ਬੋਲ ਵਿਦ ਆਰ.ਜੇ ਸਮਾਨੀਆ’ ਨੂੰ ਕਰਦੀ ਹੈ। ਜਿਸ ਵਿਚ ਉਹ ਹਮੇਸ਼ਾ ਆਪਣੀ ਸਕਾਰਾਤਮਕ ਊਰਜਾ ਅਤੇ ਸੰਦੇਸ਼ਾਂ ਦੇ ਜ਼ਰੀਏ ਲੋਕਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਸਮਾਨੀਆ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਕਸ਼ਮੀਰੀ ਨੌਜਵਾਨਾਂ ਦੇ ਹੁਨਰ ਨੂੰ ਹੱਲਾ-ਸ਼ੇਰੀ ਦੇਣਾ ਅਤੇ ਹਰ ਮਹੱਤਵਪੂਰਨ ਪਲ ਵਿਚ ਲੋਕਾਂ ਦਾ ਮਨੋਰੰਜਨ ਕਰਨਾ ਹੈ। ਕੁੜੀਆਂ ਨੂੰ ਦਿੱਤੇ ਆਪਣੇ ਸੁਨੇਹੇ ਵਿਚ ਭੱਟ ਨੇ ਕਿਹਾ ਕਿ ਡਰੋ ਨਾ ਅਤੇ ਕੋਸ਼ਿਸ਼ ਕਰਦੇ ਰਹੋ। ਜੇਕਰ ਤੁਹਾਡੇ ਅੰਦਰ ਕੁਝ ਕਰਨ ਦੀ ਚੰਗਿਆੜੀ ਹੈ ਤਾਂ ਕੋਈ ਵੀ ਤੁਹਾਨੂੰ ਰੋਕ ਨਹੀਂ ਸਕਦਾ।
Comment here