ਸਿਆਸਤਖਬਰਾਂਦੁਨੀਆ

ਕਸ਼ਮੀਰ ਏਜੰਡੇ ’ਤੇ ਪਾਕਿ ਦਾ ਕੌਮਾਂਤਰੀ ਪੱਧਰ ’ਤੇ ਵਿਰੋਧ

ਨਵੀਂ ਦਿੱਲੀ-ਪਾਕਿਸਤਾਨ ਦੇ ਭਾਰਤ ਵਿਰੋਧੀ ਕਸ਼ਮੀਰ ਏਜੰਡੇ ਦਾ ਕੌਮਾਂਤਰੀ ਪੱਧਰ ’ਤੇ ਖੁੱਲ੍ਹ ਕੇ ਵਿਰੋਧ ਹੋ ਰਿਹਾ ਹੈ। ਜੰਮੂ-ਕਸ਼ਮੀਰ ਬਾਰੇ ਅਸਪਸ਼ਟ ਅਤੇ ਅਵਾਸਤਵਿਕ ਜਾਣਕਾਰੀ ਨੂੰ ਆਧਾਰ ਬਣਾ ਕੇ ਸਾਲਾਂ ਤੋਂ ਭਾਰਤ ਨੂੰ ਘੇਰਨ ਦੀ ਰਾਜਨੀਤੀ ਪਾਕਿਸਤਾਨ ਲਈ ਕਈ ਵਾਰ ਬੇਇੱਜ਼ਤੀ ਦਾ ਸਬਬ ਸਾਬਤ ਹੋਈ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿ ਨੂੰ ਇਸ ਮੁੱਦੇ ’ਤੇ ਮੂੰਹ ਦੀ ਖਾਣੀ ਪਈ ਹੋਵੇ।
ਦਰਅਸਲ, ਪਾਕਿਸਤਾਨ ਜੰਮੂ-ਕਸ਼ਮੀਰ ’ਚ ਫੌਜ ਦੀ ਮੌਜੂਦਗੀ ਦੇ ਅਸਪਸ਼ਟ ਅਤੇ ਅਵਾਸਤਵਿਕ ਅੰਕੜਿਆਂ ਅਤੇ ਦੈਨਿਕ ਆਧਾਰ ’ਤੇ ਹੋਣ ਵਾਲੀ ਕਥਿਤ ਹਿੰਸਾ ਦੀ ਪ੍ਰਕਿਰਤੀ ਦਾ ਜ਼ਿਕਰ ਕਰਦੇ ਹੋਏ ਜੰਮੂ-ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਦੀ ਕਥਿਤ ਖਰਾਬ ਸਥਿਤੀ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਹਾਲਾਂਕਿ, ਪਾਕਿਸਤਾਨ ਦੀਆਂ ਅਜਿਹੀਆਂ ਲਗਾਤਾਰ ਕੋਸ਼ਿਸ਼ਾਂ ਨੇ ਅੰਤਰਰਾਸ਼ਟਰੀ ਮੰਚਾਂ ’ਤੇ ਉਸ ਦੀ ਕਿਰਕਿਰੀ ਕਰਵਾਈ ਹੈ।
ਯੂਰਪੀ ਸੰਘ ਹਲਕਿਆਂ ’ਚ ਪਾਕਿਸਤਾਨ ਨੈਰੇਟਿਵ ਨੂੰ ਇਕ ਫਾਲਤੂ ਦੇ ਰੋਲੇ ਜਿਸ ਨੂੰ ਅੰਗਰੇਜੀ ’ਚ ਕਾਕੋਫੋਨੀ ਕਿਹਾ ਜਾਂਦਾ ਹੈ, ਦੇ ਰੂਪ ’ਚ ਜਾਣਿਆ ਜਾਂਦਾ ਹੈ। ਇਸ ਸ਼ਬਦਜਾਲ ਦੀ ਵਰਤੋਂ ਯੂਰਪੀ ਸੰਘ ਦੇ ਮੈਂਬਰਾਂ ਵਿਚ ਆਮ ਹੋ ਗਿਆ ਹੈ। ਯੂਰਪੀ ਦੇਸ਼ ਕਸ਼ਮੀਰ ਮੁੱਦੇ ’ਤੇ ਪਾਕਿਸਤਾਨ ਦੁਆਰਾ ਕੀਤੇ ਗਏ ਦਬਾਅ ਨੂੰ ਨਜ਼ਰਅੰਦਾਜ਼ ਕਰਦੇ ਹਨ। ਪੱਛਮੀ ਦੇਸ਼ ਮੰਨਣ ਲੱਗੇ ਹਨ ਕਿ ਕਸ਼ਮੀਰ ਮੁੱਦੇ ’ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈਅਤੇ ਇਸ ਮਾਮਲੇ ਨੂੰ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਰਾਹੀਂ ਸੁਲਝਾਉਣਾ ਹੋਵੇਗਾ।

Comment here