ਸ਼੍ਰੀਨਗਰ– ਜੰਮੂ-ਕਸ਼ਮੀਰ ’ਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਰਕਾਰ ਤੇ ਆਰਮੀ ਵਲੋਂ ਵੱਖ ਵੱਖ ਤਰਾਂ ਦੇ ਈਵੈਂਟ ਆਯੋਜਿਤ ਕੀਤੇ ਜਾ ਰਹੇ ਹਨ। ਇੱਥੇ ਭਾਰਤੀ ਉਪ-ਮਹਾਦੀਪ ਦੀ ਖੇਡ ਕਬੱਡੀ ਨੂੰ ਉਤਸ਼ਾਹਤ ਕਰਨ ਲਈ ਸ਼੍ਰੀਨਗਰ ’ਚ ਇੰਡੋਰ ਸਟੇਡੀਅਮ ’ਚ ਕਬੱਡੀ ਪ੍ਰੀਮੀਅਰ ਲੀਗ 2021 ਦਾ ਆਯੋਜਨ ਕੀਤਾ ਗਿਆ ਹੈ । ਸਹਿ-ਆਯੋਜਕ ਮੁਹੰਮਦ ਸੈਯਦ ਬਾਬਾ ਨੇ ਦੱਸਿਆ ਕਿ ਸਰਕਾਰ ਜੰਮੂ-ਕਸ਼ਮੀਰ ’ਚੋਂ ਚੰਗੇ ਖਿਡਾਰੀਆਂ ਦੀ ਛਾਂਟੀ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਨੂੰ ਬਾਹਰ ਵੱਡੇ ਟੂਰਨਾਮੈਂਟ ’ਚ ਖੇਡਣ ਲਈ ਭੇਜੇਗੀ। ਇਹ ਵੀ ਦੱਸ ਦੇਈਏ ਕਿ ਇਸ ਖੇਡ ਨੂੰ ਕਬੱਡੀ ਨਾਂ ਦੀ ਵਰਤੋਂ ਉੱਤਰ ਭਾਰਤ ਚ ਕੀਤਾ ਜਾਂਦੀ ਹੈ, ਇਸ ਖੇਡ ਨੂੰ ਦੱਖਣ ’ਚ ਚੇਡੁਗੁਡੁ ਅਤੇ ਪੂਰਵ ’ਚ ਹੁ-ਤੂ-ਤੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਖੇਡ ਭਾਰਤ ਦੇ ਗੁਆਂਢੀ ਦੇਸ਼ ਨੇਪਾਲ, ਬੰਗਲਾਦੇਸ਼, ਸ੍ਰੀਲੰਕਾ ਅਤੇ ਪਾਕਿਸਤਾਨ ’ਚ ਵੀ ਓਨੀ ਹੀ ਲੋਕਪ੍ਰਿਯ ਹੈ। ਕਸ਼ਮੀਰੀ ਨੌਜਵਾਨ ਵੀ ਪੂਰੇ ਉਤਸ਼ਾਹ ਤੇ ਚਾਅ ਨਾਲ ਇਸ ਖੇਡ ਵਿੱਚ ਹਿੱਸਾ ਲੈਣ ਲਈ ਅੱਗੇ ਆਏ।
Comment here