ਸਿਹਤ-ਖਬਰਾਂਖਬਰਾਂ

ਕਈ ਜਾਨਲੇਵਾ ਬਿਮਾਰੀਆਂ ਦੀ ਜੜ ਹੈ ਮੋਟਾਪਾ

ਵਰਲਡ ਓਬੈਸਟੀ ਡੇਅ ਤੇ ਵਿਸ਼ੇਸ਼

ਅੱਜ ਮਨੁੱਖ ਦੀਆਂ ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਕੰਮ ਕਾਰ ਦੇ ਬਦਲੇ ਤਰੀਕੇ ਮੋਟਾਪੇ ਦੇ ਵਧਣ ਦਾ ਮੁੱਖ ਕਾਰਨ ਹਨ, ਜਿਸ ਨੂੰ ਜੇਕਰ ਸਮੇਂ ਸਿਰ ਕਾਬੂ ਨਾ ਕੀਤਾ ਗਿਆ ਤਾਂ ਭਵਿੱਖ ਵਿੱਚ ਕਈ ਬਿਮਾਰੀਆਂ ਹੋ ਸਕਦੀਆਂ ਹਨ। ਮੋਟਾਪੇ ਦਾ ਸਭ ਤੋਂ ਵੱਧ ਅਸਰ ਸਾਡੇ ਦਿਲ ਅਤੇ ਦਿਲ ਦੀਆਂ ਧਮਨੀਆਂ ‘ਤੇ ਪੈਂਦਾ ਹੈ। ਇਸ ਤੋਂ ਇਲਾਵਾ ਇਨਸੁਲਿਨ ਹਾਰਮੋਨ ਵੀ ਮੋਟਾਪੇ ਨਾਲ ਪ੍ਰਭਾਵਿਤ ਹੁੰਦਾ ਹੈ। ਕਈ ਬਿਮਾਰੀਆਂ ਹਨ, ਜਿਹਨਾਂ ਦੀ ਜੜ ਮੋਟਾਪੇ ਵਿੱਚ ਪਈ ਹੈ-

ਹਾਈ ਬਲੱਡ ਪ੍ਰੈਸ਼ਰ-ਬਲੱਡ ਪ੍ਰੈਸ਼ਰ ਇਹ ਮਾਪਦਾ ਹੈ ਕਿ ਖੂਨ ਤੁਹਾਡੀਆਂ ਵੱਡੀਆਂ ਖੂਨ ਦੀਆਂ ਨਾੜੀਆਂ ਦੀਆਂ ਕੰਧਾਂ ‘ਤੇ ਕਿੰਨਾ ਜ਼ੋਰ ਦਿੰਦਾ ਹੈ। ਜੇਕਰ ਇਹ ਦਬਾਅ ਬਹੁਤ ਜ਼ਿਆਦਾ ਹੈ, ਤਾਂ ਇਹ ਤੁਹਾਡੀਆਂ ਧਮਨੀਆਂ ਅਤੇ ਤੁਹਾਡੇ ਦਿਲ ‘ਤੇ ਦਬਾਅ ਪਾਉਂਦਾ ਹੈ, ਜਿਸ ਨਾਲ ਸਟ੍ਰੋਕ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਬਹੁਤ ਵਧ ਜਾਂਦਾ ਹੈ।

 ਉੱਚ ਕੋਲੇਸਟ੍ਰੋਲ ਲੈਵਲ-ਸਰੀਰ ਦਾ ਭਾਰ ਜ਼ਿਆਦਾ ਹੋਣ ਕਾਰਨ ਬੈਡ ਕੋਲੈਸਟ੍ਰਾਲ ਲੈਵਲ  ਵਧਣ ਲੱਗਦਾ ਹੈ ਅਤੇ ਚੰਗੇ ਕੋਲੈਸਟ੍ਰੋਲ ਦਾ ਪੱਧਰ ਘੱਟਣ ਲੱਗਦਾ ਹੈ, ਇਸ ਲਈ ਭਾਰ ਨੂੰ ਕੰਟਰੋਲ ‘ਚ ਰੱਖਣਾ ਜ਼ਰੂਰੀ ਹੈ। ਪੈਕਡ, ਜੰਕ ਅਤੇ ਪ੍ਰੋਸੈਸਡ ਫੂਡ ਦਾ ਜ਼ਿਆਦਾ ਸੇਵਨ ਬਿਲਕੁਲ ਵੀ ਠੀਕ ਨਹੀਂ ਹੋਵੇਗਾ। ਇਸ ‘ਚ ਸੈਚੂਰੇਟਿਡ ਅਤੇ ਟ੍ਰਾਂਸ ਦੋਵਾਂ ‘ਚ ਹੀ ਫੈਟ ਦੀ ਜ਼ਿਆਦਾ ਮਾਤਾਰਾ ਹੁੰਦੀ ਹਨ। ਜਿਸ ਕਾਰਨ ਲੋਅ ਡੈਂਟਸੀ ਕੋਲੈਸਟ੍ਰੋਲ ਭਾਵ ਖਰਾਬ ਕੋਲੈਸਟ੍ਰੋਲ ਵਧਣ ਲੱਗਦਾ ਹੈ।

ਹੱਡੀਆਂ ਵਿੱਚ ਵਿਗਾੜ, ਸ਼ੂਗਰ , ਜੋੜਾਂ ਦੇ ਦਰਦ ਆਦਿ ਵੀ ਮੋਟਾਪੇ ਚੋੰ ਹੀ ਉਪਜਦੇ ਹਨ। ਅੱਜ ਵਿਸ਼ਵ ਮੋਟਾਪਾ ਦਿਵਸ ਮੌਕੇ ਆਓ ਅਹਿਦ ਕਰੀਏ ਕਿ ਜਿੱਥੇ ਮੋਟਾਪਾ ਪੈਦਾ ਕਰਦੇ ਖਾਣ ਪਾਣ ਤੋਂ ਦੂਰੀ ਬਮਾ ਕੇ ਰੱਖਾਂਗੇ, ਓਥੇ ਸਰੀਰ ਨੂੰ ਚੁਸਤ ਦਰੁਸਤ ਰਖਣ ਲਈ ਕੰਮਕਾਜ ਦੇ ਤਰੀਕਿਆਂ ਵਿਚ ਵੀ ਬਦਲਾਅ ਲੈ ਕੇ ਆਵਾਂਗੇ।

Comment here