ਮਨੋਰੰਜਨ

ਐਡਲਟ ਸਟਾਰ ਡਾਹਲੀਆ ਦੀ ਸ਼ੱਕੀ ਹਾਲਾਤਾਂ ਚ ਮੌਤ

ਮਸ਼ਹੂਰ ਐਡਲਟ ਸਟਾਰ ਡਾਹਲੀਆ ਸਕਾਈ ਦੀ ਸ਼ੱਕੀ ਹਾਲਾਤਾਂ ਚ ਮੌਤ ਹੋ ਗਈ ਹੈ। ਉਸਦੀ ਲਾਸ਼  ਉਸਦੀ ਕਾਰ ‘ਚੋੰ ਮਿਲੀ। ਉਸ ਦੇ ਸਿਰ ‘ਤੇ ਗੋਲੀ ਲੱਗੀ । ਜਾਂਚ ਕੀਤੀ ਜਾ ਰਹੀ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ, ਜਾਂ ਕੋਈ ਹਾਦਸਾ ਹੋਇਆ ਹੈ। 31 ਸਾਲ ਦੀ ਡਾਹਲੀਆ ਸਕਾਈ ਨੇ 600 ਤੋਂ ਵਧ ਅਡਲਟ ਫਿਲਮਾਂ ‘ਚ ਕੰਮ ਕੀਤਾ ਸੀ। ਉਸਦਾ ਅਸਲੀ ਨਾਂ ਮੇਲੀਸਾ ਸਿਮਸ ਹੇਸ ਸੀ। ਉਹ ਅਡਲਟ ਇੰਡਸਟਰੀ ਦਾ ਮਸ਼ਹੂਰ ਚਿਹਰਾ ਸੀ।  ਡਾਹਲੀਆ ਸਕਾਈ ਲੰਬੇ ਸਮੇਂ ਤੋਂ ਡਿਪਰੈਸ਼ਨ ਦਾ ਸਾਹਮਣਾ ਕਰ ਰਹੀ ਸੀ। ਉਹ ਬੇਘਰ ਸੀ ਤੇ ਬ੍ਰੈਸਟ ਕੈਂਸਰ ਤੋਂ ਪੀਡ਼ਿਤ ਸੀ।ਇਸ ਸਾਲ ਮਾਰਚ ਵਿਚ ਡਾਹਲੀਆ ਸਕਾਈ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਕ ਸੈਲਫੀ ਸ਼ੇਅਰ ਕੀਤੀ ਸੀ। ਇਸ ਸੈਲਫੀ ਦੇ ਨਾਲ ਉਸਨੇ ਖ਼ੁਦ ਨੂੰ ਬ੍ਰੈਸਟ ਕੈਂਸਰ ਨਾਲ ਪੀਡ਼ਿਤ ਹੋਣ ਬਾਰੇ ਦੱਸਿਆ ਸੀ। ਜ਼ਿਕਰਯੋਗ ਹੈ ਕਿ ਇਸ ਨਾਲ ਉਹ ਡਿਪਰੈਸ਼ਨ ‘ਚ ਚਲੀ ਗਈ ਸੀ। ਉਸਦੀ ਮੌਤ ‘ਤੇ ਅਡਲਟ ਫਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਪ੍ਰਗਟਾਇਆ ਹੈ।

Comment here