ਅਪਰਾਧਖਬਰਾਂਦੁਨੀਆ

ਇੱਕ ਔਰਤ ਨਾਲ ਆਨਲਾਈਨ ਠੱਗੀ ਕਰਨਾ ਚੋਰ ਨੂੰ ਮਹਿੰਗਾ ਪਿਆ

ਲੰਡਨ-ਆਨਲਾਈਨ ਧੋਖਾਧੜੀ ਦੇ ਚਲਦੇ ਬਹੁਤ ਲੋਕ ਇਨ੍ਹਾਂ ਚੋਰਾਂ ਦਾ ਸ਼ਿਕਾਰ ਬਣ ਰਹੇ । ਅਜਿਹਾ ਹੀ ਕੁਝ ਇੰਗਲੈਂਡ ਦੀ ਔਰਤ ਨਾਲ ਹੋਇਆ। ਪਰ ਉਸ ਨੇ ਚਲਾਕੀ ਦਿਖਾਉਦੇ ਹੋਏ ਚੋਰ ਨੂੰ ਹੀ ਡਰਾ ਦਿੱਤਾ। ਰਿਪੋਰਟ ਮੁਤਾਬਕ ਬ੍ਰਿਟੇਨ ‘ਚ ਲੰਬੇ ਸਮੇਂ ਤੋਂ ਧੋਖੇਬਾਜ਼ ਲੋਕਾਂ ਨੂੰ ਵਟਸਐਪ ‘ਤੇ ਆਪਣੇ ਪਰਿਵਾਰਕ ਮੈਂਬਰ ਦੱਸ ਕੇ ਮੈਸੇਜ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਦਾ ਫ਼ੋਨ ਟੁੱਟ ਗਿਆ ਹੈ ਅਤੇ ਉਹ ਨਵਾਂ ਫ਼ੋਨ ਲੈਣ ਆਏ ਹਨ ਤੇ ਜਲਦੀ ਤੋਂ ਜਲਦੀ ਇਸ ਨੰਬਰ ‘ਤੇ ਪੈਸੇ ਭੇਜੋ। ਅਜਿਹਾ ਹੀ ਇੱਕ ਮਾਮਲਾ ਲੀਡਜ਼ ਦੇ ਜੂਨ ਮੋਰਟਨ ਨਾਲ ਵਾਪਰਿਆ ਜਦੋਂ ਉਸ ਨੂੰ ਇੱਕ ਵਿਅਕਤੀ ਦੁਆਰਾ ਵਟਸਐਪ ‘ਤੇ ਮੈਸੇਜ ਕੀਤਾ ਗਿਆ ਜੋ ਉਸ ਦੇ ਬੇਟੇ ਵਜੋਂ ਉਸ ਨਾਲ ਮੈਸੇਜ ਰਾਹੀਂ ਗੱਲ ਕਰ ਰਿਹਾ ਸੀ। ਮੈਸੇਜ ‘ਚ ਵਿਅਕਤੀ ਨੇ ਲਿਖਿਆ- ‘ਹੈਲੋ ਮਾਂ, ਇਹ ਮੈਂ ਹਾਂ। ਇਹ ਮੇਰਾ ਨਵਾਂ ਨੰਬਰ ਹੈ, ਕੁਝ ਸਮਾਂ ਪਹਿਲਾਂ ਮੇਰਾ ਫ਼ੋਨ ਟੁੱਟ ਗਿਆ ਸੀ। ਇਸ ਲਈ ਤੁਸੀਂ ਮੇਰਾ ਪਿਛਲਾ ਨੰਬਰ ਡਿਲੀਟ ਕਰ ਕੇ ਸੇਵ ਕਰੋ। ਇਹ ਮੈਸੇਜ ਪੜ੍ਹ ਕੇ ਔਰਤ ਸਮਝ ਗਈ ਕਿ ਇਹ ਕਿਸੇ ਸਕੈਮਰ ਦਾ ਮੈਸੇਜ ਹੈ। ਉਸ ਨੇ ਜਵਾਬ ਵਿੱਚ ਲਿਖਿਆ- “ਹੈਲੋ ਬੱਚੇ, ਮੈਨੂੰ ਦੁਬਾਰਾ ਦੱਸੋ ਕਿ ਤੁਸੀਂ ਕੌਣ ਹੋ।” ਇਸ ‘ਤੇ ਉਹ ਵਿਅਕਤੀ ਜਵਾਬ ਦਿੰਦਾ ਹੈ – “ਮੈਂ ਤੁਹਾਡਾ ਸਭ ਤੋਂ ਵੱਡਾ ਅਤੇ ਸਭ ਤੋਂ ਪਿਆਰਾ ਬੱਚਾ ਹਾਂ, ਮੈਂ ਆਪਣਾ ਫ਼ੋਨ ਇੱਕ ਦੁਕਾਨ ‘ਤੇ ਠੀਕ ਕਰਵਾਉਣ ਲਈ ਲਿਆਇਆ ਹਾਂ। ਉਸ ਨੇ ਮੈਨੂੰ ਇਹ ਟੈਂਪਰੇਰੀ ਫ਼ੋਨ ਦਿੱਤਾ ਹੈ। ਮੈਂ ਅਗਲੇ ਮੰਗਲਵਾਰ ਨੂੰ ਆਪਣਾ ਫ਼ੋਨ ਲੈ ਲਵਾਂਗਾ।” ਇਸਦੇ ਜਵਾਬ ਵਿੱਚ ਔਰਤ ਨੇ ਕਿਹਾ, “ਮੇਰੇ ਚਾਰ ਬੱਚੇ ਹਨ ਜੋ ਵੱਡੇ ਹਨ, ਉਨ੍ਹਾਂ ਵਿੱਚੋਂ ਤੁਸੀਂ ਕੌਣ ਹੋ।” ਵਿਅਕਤੀ ਨੇ ਲਿਖਿਆ- “ਮੈਂ ਤੁਹਾਨੂੰ ਕੁਝ ਸਮਾਂ ਪਹਿਲਾਂ ਦੱਸਿਆ ਸੀ ਕਿ ਸਭ ਤੋਂ ਵੱਡਾ ਬੱਚਾ ਹਾਂ।” ਇਸ ਤੋਂ ਬਾਅਦ ਔਰਤ ਨੇ ਉਸ ਨੂੰ ਦੱਸਿਆ ਕਿ ਉਸ ਦੇ 4 ਬੱਚੇ ਹਨ ਜੋ ਇਕੱਠੇ ਪੈਦਾ ਹੋਏ ਹਨ। ਇਸਤੇ ਚੋਰ ਨੇ ਡਰ ਕੋਈ ਜਵਾਬ ਨਹੀਂ ਦਿੱਤਾ। ਔਰਤ ਨੇ ਫਿਰ ਉਸ ਨੂੰ ਦੋ ਸੰਦੇਸ਼ ਭੇਜੇ, ਜੋ ਉਸ ਨੇ ਦੇਖੇ ਪਰ ਜਵਾਬ ਨਹੀਂ ਦਿੱਤਾ। ਇਸਤੋਂ ਬਾਅਦ ਪੁਰਸ਼ ਨੇ ਔਰਤ ਨੂੰ ਬਲਾਕ ਕਰ ਦਿੱਤਾ ਸੀ। ਫਿਰ ਜੂਨ ਨੇ ਆਪਣੇ 4 ਬੱਚਿਆਂ ਅਤੇ ਨਵਜੰਮੇ ਬੱਚਿਆਂ ਦੀਆਂ ਫੋਟੋਆਂ ਵੀ ਭੇਜੀਆਂ ਅਤੇ ਪੁੱਛਿਆ ਕਿ ਉਹ ਕਿਸ ਦੀ ਹੈ ਪਰ ਜਵਾਬ ਨਹੀਂ ਮਿਲਿਆ। ਇਹ ਤਾਂ ਪਤਾ ਨਹੀਂ ਹੈ ਕਿ ਫੋਟੋ ‘ਚ ਦਿਖਾਈ ਦੇਣ ਵਾਲੇ ਬੱਚੇ ਸੱਚਮੁੱਚ ਔਰਤ ਦੇ ਹਨ ਜਾਂ ਨਹੀਂ ਪਰ ਉਸ ਦੇ ਜਵਾਬ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ।

Comment here