ਸਿਆਸਤਖਬਰਾਂਦੁਨੀਆ

ਇਮਰਾਨ ਸਰਕਾਰ ਨਾਲ ਗਿਲਗਿਤ-ਬਾਲਟਿਸਤਾਨ ਲੋਕਾਂ ਦੀ ਅਣਗੌਲੇ ਜਾਣ ਕਰਕੇ ਨਰਾਜ਼ਗੀ

ਗਿਲਗਿਤ-ਪਾਕਿਸਤਾਨ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਅਚੋਲਨਾ ਦਾ ਸ਼ਿਕਾਰ ਹੈ। ਹੁਣ ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ-ਬਾਲਟਿਸਤਾਨ ਖੇਤਰ ‘ਚ ਇਕ ਰਾਜਮਾਰਗ ‘ਤੇ ਸੈਂਕੜੇ ਲੋਕਾਂ ਅਤੇ ਵਿਦਿਆਰਥੀਆਂ ਨੇ ਪ੍ਰਸ਼ਾਸਨਿਕ ਉਦਾਸੀਨਤਾ ਦੇ ਵਿਰੋਧ ‘ਚ ਪ੍ਰਦਰਸ਼ਨ ਕੀਤਾ। ਵਿਰੋਧ ਜਤਾ ਰਹੇ ਇਕ ਵਿਦਿਆਰਥੀ ਨੇ ਕਿਹਾ ਕਿ ਫੀਸ ਚੁਕਾਉਣ ਦੇ ਬਾਵਜੂਦ ਸਕੂਲਾਂ ‘ਚ ਅਧਿਆਪਕ ਉਨ੍ਹਾਂ ਨੂੰ ਪੜ੍ਹਾਉਣ ਨਹੀਂ ਆਉਂਦੇ । ਦੂਜੇ ਪਾਸੇ ਸਥਾਨਕ ਨਾਗਰਿਕਾਂ ਨੇ ਕਿਹਾ ਕਿ ਬੁਨਿਆਦੀ ਸਹੂਲਤਾਂ ‘ਤੇ ਅਣਸੁਣੀ ਹੋ ਰਹੀ ਹੈ। ਇੱਥੇ ਤੱਕ ਕਿ ਪੀਣ ਵਾਲੇ ਪਾਣੀ ‘ਚ ਸੀਵਰੇਜ਼ ਦਾ ਪਾਣੀ ਹਰ ਰੋਜ਼ ਆ ਰਿਹਾ ਹੈ।  ਇਸ ਇਲਾਕੇ ‘ਚ ਲੋਕਾਂ ਵਲੋਂ ਲਗਾਤਾਰ ਪ੍ਰਸ਼ਾਸਨ ਵਿਰੁੱਧ ਆਵਾਜ਼ਾਂ ਉਠਦੀਆਂ ਰਹੀਆਂ ਹਨ। ਹਾਲ ਹੀ ‘ਚ ਨਾਗਰਿਕ ਸਮਾਜ ਬਾਡੀਆਂ ਦੇ ਮੈਂਬਰਾਂ ਅਤੇ ਨਾਗਰਿਕਾਂ ਨੇ ਸਕਾਰਦੂ ਸ਼ਹਿਰ ‘ਚ ਬਿਜਲੀ ਗੁਲ ਹੋਣ ‘ਤੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਮੰਨਿਆ ਹੈ ਕਿ ਗਿਲਗਿਤ-ਬਾਲਟਿਸਤਾਨ ‘ਚ ਲੋਕਾਂ ਅਤੇ ਖਾਸ ਕਰ ਵਿਦਿਆਰਥੀਆਂ ਦਾ ਜੀਵਨ ਕੋਰੋਨਾ ਮਹਾਮਾਰੀ ਕਾਰਨ ਖ਼ਰਾਬ ਹੋ ਗਿਆ ਹੈ। ਬੁੱਧਵਾਰ ਨੂੰ ਹੋਏ ਪ੍ਰਦਰਸ਼ਨ ‘ਚ ਲੋਕਾਂ ਨੇ ਸ਼ਿਕਾਇਤ ਰੱਖੀ ਕਿ ਬੁਨਿਆਦੀ ਸਹੂਲਤਾਂ ਲਈ ਵੀ ਉਨ੍ਹਾਂ ਦੀ ਅਪੀਲ ਨੂੰ ਅਣਸੁਣਾ ਕੀਤਾ ਜਾਂਦਾ ਹੈ। ਇੱਥੇ ਟੂਟੀਆਂ ‘ਚ ਸੀਵਰੇਜ਼ ਦਾ ਪਾਣੀ ਪਿਛਲੇ ਲੰਬੇ ਸਮੇਂ ਤੋਂ ਆ ਰਿਹਾ ਹੈ ਪਰ ਕਿਤੇ ਕੋਈ ਸੁਣਵਾਈ ਤੱਕ ਨਹੀਂ ਹੈ। ਪਰੇਸ਼ਾਨ ਹੋਏ ਲੋਕ ਸੜਕਾਂ ਤੇ ਆਉਣ ਨੂੰ ਮਜਬੂਰ ਹਨ।

Comment here