ਮਥੁਰਾ- ਯੂ ਪੀ ਦੇ ਮਥੁਰਾ ਜ਼ਿਲ੍ਹੇ ’ਚ ਇਕ ਰਿਕਸ਼ਾ ਚਾਲਕ ਉਸ ਵੇਲੇ ਦਿਲ ਫੜ ਕੇ ਬਹਿ ਗਿਆ, ਜਦ ਉਸ ਨੂੰ ਇਨਕਮ ਟੈਕਸ ਵਿਭਾਗ ਵਲੋਂ ਸਾਢੇ ਤਿੰਨ ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਨੋਟਿਸ ਮਿਲਿਆ, ਉਸ ਨੇ ਐਤਵਾਰ ਨੂੰ ਪੁਲਿਸ ਨਾਲ ਸੰਪਰਕ ਕੀਤਾ। ਇਥੇ ਬਾਕਲਪੁਰ ਖੇਤਰ ਦੀ ਅਮਰ ਕਾਲੋਨੀ ਦੇ ਪ੍ਰਤਾਪ ਸਿੰਘ ਨੇ ਰਾਜਮਾਰਗ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਠੱਗੇ ਜਾਣ ਦਾ ਦਾਅਵਾ ਕੀਤਾ ਹੈ। ਪੀੜਤ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਉ ਪਾ ਕੇ ਅਪਣੀ ਇਹ ਕਹਾਣੀ ਦੱਸੀ ਹੈ ਕਿ ਉਸ ਨੇ ਕੇਵਲ ਪੈਨਕਾਰਡ ਲਈ ਅਰਜ਼ੀ ਦਿਤੀ ਸੀ ਜਿਸ ਕਾਰਨ ਉਸ ਨਾਲ ਧੋਖਾਧੜੀ ਹੋਈ ਹੈ। ਨੋਟਿਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਰਿਕਸ਼ਾ ਚਾਲਕ ਸਿੱਧਾ ਪੁਲਿਸ ਸਟੇਸ਼ਨ ਹਾਈਵੇ ਤੇ ਪਹੁੰਚਿਆ। ਜਿੱਥੇ ਉਸ ਨੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਤੇ ਕਿਹਾ ਕਿ ਸਾਲ 2018 ‘ਚ ਉਸ ਨੇ ਪੈਨ ਕਾਰਡ ਲਈ ਅਰਜ਼ੀ ਦਿੱਤੀ ਸੀ, ਉਸ ਨੇ ਇੰਨੀ ਕਮਾਈ ਵੀ ਨਹੀਂ ਕੀਤੀ ਜਿੰਨਾ ਨੋਟਿਸ ਆਇਆ ਹੈ। ਇਸ ਨਾਲ ਹੀ ਲੋਕਾਂ ‘ਚ ਇਨਕਮ ਟੈਕਸ ਵਿਭਾਗ ਦੇ ਕੰਮਕਾਜ ਨੂੰ ਲੈ ਕੇ ਸ਼ਹਿਰ ‘ਚ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ। ਦੂਜੇ ਪਾਸੇ ਪੀੜਤਾ ਨੇ ਪੁਲਿਸ ਸਟੇਸ਼ਨ ਹਾਈਵੇ ‘ਤੇ ਜਾਅਲਸਾਜ਼ੀ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ।
Comment here