ਦਮਿਸ਼ਕ-ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਇਸਲਾਮਿਕ ਸਟੇਟ (ਆਈ.ਐੱਸ.) ਨੇ ਐਤਵਾਰ ਨੂੰ ਪੂਰਬੀ ਸੀਰੀਆ ’ਚ ਅਗਵਾ ਕੀਤੇ ਗਏ 75 ਵਿਅਕਤੀਆਂ ’ਚੋਂ 11 ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹਿਊਮਨ ਰਾਈਟਸ ਨੇ ਦੱਸਿਆ ਕਿ ਪੀੜਤਾਂ ’ਚ ਇਕ ਔਰਤ ਅਤੇ ਸੀਰੀਆਈ ਸਰਕਾਰੀ ਬਲਾਂ ਦਾ ਇਕ ਮੈਂਬਰ ਸ਼ਾਮਲ ਹੈ। ਆਬਜ਼ਰਵੇਟਰੀ ਦੇ ਅਨੁਸਾਰ ਆਈ.ਐੱਸ. ਨੇ ਸ਼ਨੀਵਾਰ ਨੂੰ ਪਾਲਮਾਇਰਾ ਸ਼ਹਿਰ ਦੇ ਨੇੜੇ 75 ਮਜ਼ਦੂਰਾਂ ਨੂੰ ਅਗਵਾ ਕਰ ਲਿਆ, ਜਦੋਂ ਉਹ ਉੱਥੇ ਕੰਮ ਕਰ ਰਹੇ ਸਨ। ਬ੍ਰਿਟੇਨ ਸਥਿਤ ਇਸ ਸੰਗਠਨ ਨੇ ਕਿਹਾ ਕਿ ਉਸ ਨੂੰ ਅਗਵਾ ਕੀਤੇ ਗਏ ਹੋਰ 64 ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਆਬਜ਼ਰਵੇਟਰੀ ਨੇ ਕਿਹਾ ਕਿ ਆਈ.ਐੱਸ. ਨੇ ਤੁਰਕੀ ਅਤੇ ਸੀਰੀਆ ’ਚ ਭਿਆਨਕ ਭੂਚਾਲਾਂ ਨੂੰ ਲੈ ਕੇ ਵਿਸ਼ਵ ਚਿੰਤਾ ਦਾ ਫਾਇਦਾ ਉਠਾਇਆ ਅਤੇ ਪੀੜਤਾਂ ਨੂੰ ਮਾਰਿਆ। ਆਈ. ਐੱਸ. ਦੇ ਅੱਤਵਾਦੀਆਂ ਨੇ 2018 ’ਚ ਭਾਰੀ ਨੁਕਸਾਨ ਝੱਲਣ ਤੋਂ ਬਾਅਦ ਪੂਰਬੀ ਸੀਰੀਆ ’ਚ ਮਾਰੂਥਲ ਖੇਤਰ ਨੂੰ ਸੁਰੱਖਿਅਤ ਪਨਾਹਗਾਹ ਵਜੋਂ ਲੈ ਲਿਆ।
ਆਈ. ਐੱਸ. ਨੇ ਸੀਰੀਆ ’ਚ 11 ਬੰਧਕਾਂ ਨੂੰ ਮੌਤ ਦੇ ਘਾਟ ਉਤਾਰਿਆ


Comment here