ਨਵੀਂ ਦਿੱਲੀ-ਦਿੱਲੀ ਵਿਚ ਅਗਲੇ ਮਹੀਨੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਬੈਠਕ ਹੋਣ ਵਾਲੀ ਹੈ। ਇਸ ਦੀ ਮੇਜਬਾਨੀ ਭਾਰਤ ਕਰੇਗਾ। ਇਸ ਵਿਚ ਅਫ਼ਗ਼ਾਨਿਸਤਾਨ ਵਿਚ ਮਨੁੱਖੀ ਸੰਕਟ ਦੇ ਮਸਲਿਆਂ ’ਤੇ ਗੱਲਬਾਤ ਹੋਵੇਗੀ। ਨਾਲ ਹੀ ਸੁਰੱਖਿਆ ਮੁੱਦਿਆ ’ਤੇ ਵੀ ਚਰਚਾ ਕੀਤੀ ਜਾਵੇਗੀ। ਇਸ ਬੈਠਕ ਵਿਚ ਕਈ ਹੋਰ ਦੇਸ਼ਾਂ ਦੇ ਨਾਲ ਰੂਸ ਤੇ ਪਾਕਿਸਤਾਨ ਨੂੰ ਵੀ ਸੱਦਾ ਦਿੱਤਾ ਗਿਆ ਹੈ। ਬੈਠਕ ਦੀ ਪ੍ਰਧਾਨਗੀ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਕਰਨਗੇ। ਮੰਨਿਆ ਜਾਂਦਾ ਹੈ ਕਿ ਇਸ ਖੇਤਰੀ ਸੰਮੇਲਨ ਵਿਚ ਚੀਨ, ਈਰਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਅਫ਼ਗ਼ਾਨਿਸਤਾਨ ਦੀ ਸਥਿਤੀ ’ਤੇ ਪ੍ਰਸਤਾਵਿਤ ਗੱਲਬਾਤ 10-11 ਨਵੰਬਰ ਨੂੰ ਹੋ ਸਕਦੀ ਹੈ। ਸਮਾਚਾਰ ਏਜੰਸੀ ਏਐੱਨਆਈ ਅਨੁਸਾਰ ਇਹ ਸੰਮੇਲਨ 2019 ਵਿਚ ਈਰਾਨ ਵਿਚ ਪਹਿਲਾਂ ਕਰਵਾਏ ਗਏ ਖੇਤਰੀ ਸੁਰੱਖਿਆ ਸੰਮੇਲਨ ਦੇ ਉਸੇ ਫਾਰਮੈਟ ਵਿਚ ਹੋਵੇਗਾ।
Comment here