ਵਾਸ਼ਿੰਗਟਨ-ਅਫਗਾਨਿਸਤਾਨ ਵਿੱਚ ਤਾਲਿਬਾਨੀ ਸੱਤਾ ਤੋਂ ਬਾਅਦ ਬਹੁਤ ਕੁਝ ਬਦਲ ਗਿਆ ਹੈ। ਆਮ ਲੋਕਾਂ ਵਿੱਚ ਦਹਿਸ਼ਤ ਦਾ ਮਹੌਲ ਹੈ, ਹੋਰ ਮੁਲਕਾਂ ਦੇ ਨਾਗਰਿਕ ਅਫਗਾਨ ਛੱਡ ਕੇ ਜਾ ਰਹੇ ਹਨ, ਇਸ ਸਭ ਦੇ ਦਰਮਿਆਨ ਕੁਝ ਵਿਦੇਸ਼ੀ ਨਾਗਰਿਕਾਂ ਨੂੰ ਤਾਲਿਬਾਨਾਂ ਨੇ ਬੰਦੀ ਵੀ ਬਣਾਇਆ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਤਾਲਿਬਾਨ ਨੂੰ ਅਫ਼ਗ਼ਾਨਿਸਤਾਨ ਵਿਚ ਅਮਰੀਕੀ ਬੰਧਕਾਂ ਨੂੰ ਰਿਹਾਅ ਕਰਨ ਲਈ ਕਿਹਾ ਹੈ। ਦੋ ਸਾਲ ਪਹਿਲਾਂ ਯੂ.ਐੱਸ. ਨੇਵੀ ਦੇ ਅਨੁਭਵੀ ਮਾਰਕ ਫਰੈਰਿਕਸ ਨੂੰ ਅਫ਼ਗ਼ਾਨਿਸਤਾਨ ਵਿਚ ਬੰਧਕ ਬਣਾ ਲਿਆ ਗਿਆ ਸੀ। ਇਕ ਸਿਵਲ ਇੰਜੀਨੀਅਰ ਜਿਸ ਨੇ ਅਫ਼ਗ਼ਾਨਿਸਤਾਨ ਦੇ ਲੋਕਾਂ ਦੀ ਮਦਦ ਕਰਨ ਲਈ ਇਕ ਦਹਾਕਾ ਬਿਤਾਇਆ। ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਫਿਰ ਵੀ ਤਾਲਿਬਾਨ ਨੇ ਉਸ ਨੂੰ 2 ਸਾਲਾਂ ਤੋਂ ਬੰਦੀ ਬਣਾ ਰੱਖਿਆ ਹੈ।
Comment here