ਅਪਰਾਧਖਬਰਾਂਦੁਨੀਆ

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਨੇ ਮਾਰੀ ਟੱਕਰ, ਹੋਈ ਜੇਲ੍ਹ

ਐਰੀਜ਼ੋਨਾ-ਕੈਲੀਫੋਰਨੀਆ ਐਵੇਨਿਊ ‘ਤੇ ਚਾਰ ਕਾਰਾਂ ਅਤੇ ਇੱਕ ਸੈਮੀ ਟਰੱਕ ਦੀ ਭਿਆਨਕ ਟੱਕਰ ਦੀ ਖ਼ਬਰ ਆਈ ਹੈ। ਅਮਰੀਕਾ ਦੀ ਐਰੀਜ਼ੋਨਾ ਸਟੇਟ ਦੇ ਪਾਰਕਰ ਸ਼ਹਿਰ ਵਿੱਚ ਭਿਆਨਕ ਐਕਸੀਡੈਂਟ ਕਰਨ ਕਰਕੇ ਪੰਜਾਬੀ ਟਰੱਕ ਡਰਾਈਵਰ ਨੂੰ ਸੈਕਿੰਡ ਡਿਗਰੀ ਮਰਡਰ ਚਾਰਜ ਲਗਾਕੇ ਜੇਲ੍ਹ ਭੇਜ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮੈਨਟੀਕਾ ਨਿਵਾਸੀ ਪੰਜਾਬੀ ਟਰੱਕ ਡਰਾਈਵਰ ਜਸਕਰਨ ਸਿੰਘ (28) ਜੋ ਕਿ ਪਾਰਕਰ ਸ਼ਹਿਰ ਵਿੱਚ ਬੜੀ ਤੇਜ਼ ਰਫਤਾਰ ਨਾਲ ਟਰੱਕ ਚਲਾ ਰਿਹਾ ਸੀ, ਨੇ ਲਾਲ ਬੱਤੀ ‘ਤੇ ਖੜੀਆਂ ਗੱਡੀਆਂ ਵਿੱਚ ਟਰੱਕ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀਆਂ ਹਵਾ ਵਿੱਚ ਉੱਛਲਕੇ ਕੌਰਨਰ ਵਿੱਚ ਗੈਸ ਸਟੇਸ਼ਨ ਦੀ ਪਾਰਕਿੰਗ ਵਿੱਚ ਜਾ ਪਲਟੀਆਂ। ਪੁਲਸ ਮੁਤਾਬਕ ਇਹ ਘਟਨਾ ਐਤਵਾਰ ਦੁਪਹਿਰ 3:30 ਵਜੇ ਦੇ ਕਰੀਬ ਵਾਪਰੀ।
ਪੁਲਸ ਦਾ ਕਹਿਣਾ ਹੈ ਸ਼ੁਰੂਆਤੀ ਜਾਂਚ ਵਿੱਚ ਪਾਇਆ ਗਿਆ ਕਿ ਸੈਮੀ ਟਰੱਕ ਦਾ ਡਰਾਈਵਰ ਉੱਤਰ ਵੱਲ ਜਾ ਰਿਹਾ ਸੀ, ਜਦੋਂ ਉਹ ਲਾਲ ਬੱਤੀ ‘ਤੇ ਰੁਕੇ ਤਿੰਨ ਵਾਹਨਾਂ ਨਾਲ ਟਕਰਾ ਗਿਆ। ਹਾਦਸੇ ਤੋਂ ਬਾਅਦ ਸਾਰੇ ਵਾਹਨ ਚੌਰਾਹੇ ਤੋਂ ਹੋਕੇ ਗੈਸ ਸਟੇਸ਼ਨ ਦੀ ਪਾਰਕਿੰਗ ਵਿੱਚ ਚਲੇ ਗਏ। ਟਰੱਕ ਅਤੇ ਇਕ ਹੋਰ ਕਾਰ ਇਮਾਰਤ ਨਾਲ ਟਕਰਾ ਗਈ ਅਤੇ ਇਸ ਵਿਚ ਅੱਗ ਲੱਗ ਗਈ, ਜਦੋਂ ਕਿ ਤੀਜਾ ਵਾਹਨ ਇਕ ਪੱਥਰ ਨਾਲ ਟਕਰਾ ਕੇ ਪਲਟ ਗਿਆ ਅਤੇ ਚੌਥਾ ਵਾਹਨ ਇਕ ਹੋਰ ਵਾਹਨ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਪੁਲਸ ਦਾ ਕਹਿਣਾ ਹੈ ਕਿ ਕਮਰਸ਼ੀਅਲ ਵਾਹਨ ਦਾ ਡਰਾਈਵਰ ਜਸਕਰਨ ਸਿੰਘ ਵਾਸੀ ਮੈਨਟੀਕਾ ਹਾਦਸੇ ਵਾਲੀ ਥਾਂ ਤੋਂ ਫ਼ਰਾਰ ਹੋ ਗਿਆ ਅਤੇ ਬਾਅਦ ਵਿਚ ਉਸ ਨੂੰ ਹਾਦਸੇ ਵਾਲੀ ਥਾਂ ਦੇ ਨੇੜਿਆ ਹਿਰਾਸਤ ਵਿੱਚ ਲੈ ਲਿਆ ਗਿਆ। ਪਹਿਲਾਂ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਬਾਅਦ ਵਿੱਚ ਉਸ ‘ਤੇ ਇਰਾਦਾ ਕਤਲ ਦਾ ਮੁਕੱਦਮਾ ਅਤੇ ਅੱਠ ਹੋਰ ਕੇਸ ਪਾਕੇ ਲਾ ਪਾਜ਼ ਕਾਉਂਟੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਪੁਲਸ ਨੂੰ ਸ਼ੱਕ ਹੈ ਕਿ ਹਾਦਸੇ ਸਮੇਂ ਸਿੰਘ ਕਿਸੇ ਨਸ਼ੇ ਕਾਰਨ ਜਾਂ ਕਿਸੇ ਹੋਰ ਕਾਰਨ ਨੀਂਦਰੇ ਦੀ ਹਾਲਤ ਵਿੱਚ ਟਰੱਕ ਚਲਾ ਰਿਹਾ ਸੀ। ਸਿੰਘ ਇੱਕ ਮਿਲੀਅਨ ਡਾਲਰ ਦੀ ਬੇਲ ‘ਤੇ ਅੰਦਰ ਹੈ।

Comment here