ਸਿਆਸਤਖਬਰਾਂਦੁਨੀਆ

ਅਮਰੀਕਾ ਕਾਬੁਲ ’ਚ ਨਵੀਂ ਸਰਕਾਰ ਨੂੰ ਮਾਨਤਾ ਦੇਣ ’ਚ ਨਹੀਂ ਕਰੇਗਾ ਜਲਦਬਾਜ਼ੀ

ਵਾਸ਼ਿੰਗਟਨ-ਬੀਤੇ ਦਿਨੀਂ ਤਾਲਿਬਾਨ ਨੇ ਮੁੱਲਾ ਮੁਹੰਮਦ ਹਸਨ ਅਖੁੰਡ ਦੀ ਅਗਵਾਈ ਹੇਠ ਇਕ ਕਾਰਜਕਾਰੀ ਮੰਤਰੀ ਮੰਡਲ ਦਾ ਐਲਾਨ ਕੀਤਾ, ਜਿਸ ਵਿਚ ਮੁੱਖ ਭੂਮਿਕਾਵਾਂ ਕੱਟੜਪੰਥੀ ਇਸਲਾਮਿਕ ਸਮੂਹ ਦੇ ਉੱਚ ਪੱਧਰੀ ਮੈਂਬਰਾਂ ਵੱਲੋਂ ਸਾਂਝੀਆਂ ਕੀਤੀਆਂ ਦਾ ਰਹੀਆਂ ਹਨ। ਇਸ ਵਿਚ ਗ੍ਰਹਿ ਮੰਤਰੀ ਵਜੋਂ ਖ਼ਤਰਨਾਕ ਹੱਕਾਨੀ ਨੈੱਟਵਰਕ ਦਾ ਵਿਸ਼ੇਸ਼ ਤੌਰ ’ਤੇ ਨਾਮਜ਼ਦ ਵਿਸ਼ਵਵਿਆਪੀ ਅੱਤਵਾਦੀ ਵੀ ਸ਼ਾਮਲ ਹੈ। ਤਾਲਿਬਾਨ ਵੱਲੋਂ ਘੋਸ਼ਿਤ ਅੰਤਰਿਮ ਮੰਤਰੀ ਮੰਡਲ ’ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਕਾਬੁਲ ਵਿਚ ਨਵੀਂ ਸਰਕਾਰ ਨੂੰ ਮਾਨਤਾ ਦੇਣ ਦੀ ਕੋਈ ਜਲਦਬਾਜ਼ੀ ਵਿਚ ਨਹੀਂ ਹੈ। ਸਾਕੀ ਨੇ ਰੋਜ਼ਾਨਾ ਨਿਊਜ਼ ਕਾਨਫਰੰਸ ਵਿਚ ਕਿਹਾ, ‘ਅਮਰੀਕੀ ਪ੍ਰਸ਼ਾਸਨ ਵਿਚ ਨਾ ਤਾਂ ਰਾਸ਼ਟਰਪਤੀ ਅਤੇ ਨਾ ਹੀ ਰਾਸ਼ਟਰੀ ਸੁਰੱਖਿਆ ਦਲ ਤੋਂ ਕੋਈ ਇਹ ਮੰਨੇਗਾ ਕਿ ਤਾਲਿਬਾਨ ਗਲੋਬਲ ਭਾਈਚਾਰੇ ਦਾ ਸਨਮਾਨਿਤ ਅਤੇ ਮਹੱਤਵਪੂਰਨ ਮੈਂਬਰ ਹੈ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਨਾਲ ਆਪਣੀ ਸਾਖ ਅਜਿਹੀ ਨਹੀਂ ਬਣਾਈ ਹੈ ਅਤੇ ਨਾ ਹੀ ਅਸੀਂ ਕਦੇ ਅਜਿਹਾ ਕਿਹਾ ਹੈ। ਇਹ ਕਾਰਜਕਾਰੀ ਮੰਤਰੀ ਮੰਡਲ ਹੈ, ਜਿਸ ਵਿਚ ਚਾਰ ਜੇਲ੍ਹ ਵਿਚ ਬੰਦ ਤਾਲਿਬਾਨ ਲੜਾਕੇ ਵੀ ਸ਼ਾਮਲ ਹਨ।’
ਸਾਕੀ ਨੇ ਕਿਹਾ ਕਿ ਉਨ੍ਹਾਂ ਦਾ ਨਵਾਂ ਕਾਰਜਕਾਰੀ ਮੰਤਰੀ ਹੱਕਾਨੀ ਨੈੱਟਵਰਕ ਦਾ ਅੱਤਵਾਦੀ ਹੈ। ਉਹ ਬੰਬ ਧਮਾਕੇ ਦੇ ਉਸ ਮਾਮਲੇ ਵਿਚ ਲੋੜੀਂਦਾ ਹੈ, ਜਿਸ ਵਿਚ 1 ਅਮਰੀਕੀ ਸਮੇਤ 6 ਲੋਕ ਮਾਰੇ ਗਏ ਸਨ। ਮੰਨਿਆ ਜਾਂਦਾ ਹੈ ਕਿ ਉਹ ਅਮਰੀਕੀ ਸੈਨਿਕਾਂ ਵਿਰੁੱਧ ਸਰਹੱਦ ਪਾਰ ਦੇ ਹਮਲਿਆਂ ਵਿਚ ਸ਼ਾਮਲ ਸੀ। ਉਸ ਉੱਤੇ 1 ਕਰੋੜ ਡਾਲਰ ਦਾ ਇਨਾਮ ਹੈ। ਤਾਂ ਫਿਰ ਅਸੀਂ ਗੱਲਬਾਤ ਕਿਉਂ ਕਰ ਰਹੇ ਹਾਂ?’ ਤਾਲਿਬਾਨ ਦੀ ਕੱਟੜਪੰਥੀ ਅੰਤਰਿਮ ਸਰਕਾਰ ਵਿਚ ਅੰਤਰਰਾਸ਼ਟਰੀ ਮੰਤਰੀ ਵਜੋਂ ਵਿਸ਼ੇਸ਼ ਤੌਰ ’ਤੇ ਨਾਮਜ਼ਦ ਗਲੋਬਲ ਅੱਤਵਾਦੀ ਸਿਰਾਜੁਦੀਨ ਹੱਕਾਨੀ ਸ਼ਾਮਲ ਹੈ।

Comment here