ਦੁਨੀਆ

ਅਫਸਰਾਂ, ਮੀਡੀਆਕਰਮੀਆਂ ਤੇ ਵਕੀਲਾਂ ਦੀ ”ਹਿਟ ਲਿਸਟ” ਤਿਆਰ ਕਰਨ ਦੇ ਦੋਸ਼ ‘ਚ ਪੰਜ ਕਾਬੂ

ਸ਼੍ਰੀਨਗਰ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ‘ਚ ਪੁਲਸ ਦੀ ਮੁਸਤੈਦੀ ਨਾਲ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਬਚਾਅ ਕਰ ਲਿਆ ਗਿਆ, ਇੱਥੇ ਪੁਲਸ ਨੇ ਸਰਕਾਰੀ ਅਧਿਕਾਰੀਆਂ ਸਮੇਤ ਪੱਤਰਕਾਰਾਂ, ਵਕੀਲਾਂ ਅਤੇ ਹੋਰ ਵਿਅਕਤੀ ਵਿਸ਼ੇਸ਼ਾਂ ਦੀ ‘ਹਿਟ ਲਿਸਟ’ ਤਿਆਰ ਕਰਨ ‘ਚ ਕਥਿਤ ਸ਼ਮੂਲੀਅਤ ਦੇ ਦੋਸ਼ ‘ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਜਨਰਲ ਇੰਸਪੈਕਟਰ (ਕਸ਼ਮੀਰ ਰੇਂਜ) ਵਿਜੇ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਨਾਜੀਸ਼ ਯਾਸਰਬ ਰਹਿਮਾਨੀ, ਤਬੀਸ਼ ਅਕਬਰ ਰਹਿਮਾਨੀ, ਸੋਫੀ ਮੁਹੰਮਦ ਅਕਬਰ, ਪੀਰਜਾਦਾ ਰਫੀਕ ਮਖਦੂਮੀ ਅੇਤ ਜਾਵੇਦ ਖ਼ਾਲਿਦ ਇਸ ਮਾਮਲੇ ਚ ਕਾਬੂ ਕੀਤੇ ਗਏ ਹਨ। ਵਿਜੇ ਕੁਮਾਰ ਨੇ ਕਿਹਾ ਕਿ ਇਸ ਨਾਲ ਪੱਤਰਕਾਰ ਸੁਜਾਤ ਬੁਖ਼ਾਰੀ, ਐਡਵੋਕੇਟ ਬਾਬਰ ਕਾਦਰੀ ਅਤੇ ਵਪਾਰੀ ਸਤਪਾਲ ਨਿਚਸ਼ਲ ਦੇ ਕਤਲ ਦੀ ਯੋਜਨਾ ਦਾ ਪਤਾ ਲਗਾਉਣ ‘ਚ ਮਦਦ ਮਿਲੇਗੀ । ਪੁਲਸ ਨੇ ਇਹਨਾਂ ਦੇ ਟਿਕਾਣਿਆਂ ਤੋਂ ਵੱਡੀ ਮਾਤਰਾ ‘ਚ ਸੈੱਲ ਫੋਨ, ਡਿਜ਼ੀਟਲ ਸਟੋਰੇਜ਼ ਡਿਵਾਈਸ ਅਤੇ ਕੰਪਿਊਟਿੰਗ ਪਲੇਟਫਾਰਮ ਬਰਾਮਦ ਕੀਤੇ। ਹੋਰ ਪੜਤਾਲ ਜਾਰੀ ਹੈ।

Comment here